ਪੰਜਾਬ ਸਨੌਰ ਹਲਕੇ ਦੇ ਵਿਧਾਇਕ ਪਠਾਨ ਮਾਜਰਾ ਨੇ ਘੇਰੇ ਅਧਿਕਾਰੀ; ਕ੍ਰਿਸ਼ਨ ਕੁਮਾਰ ਕਾਰਨ ਹਾਲਾਤ ਵਿਗੜਣ ਦੇ ਲਾਏ ਇਲਜ਼ਾਮ; ਕਿਹਾ, ਵਾਰ ਵਾਰ ਕਹਿਣ ਦੇ ਬਾਵਜੂਦ ਨਹੀਂ ਕੀਤੀ ਨਦੀ ਦੀ ਸਫਾਈ By admin - September 1, 2025 0 4 Facebook Twitter Pinterest WhatsApp ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਇਲਾਕੇ ਅੰਦਰ ਹੜ੍ਹਾਂ ਦੀ ਮਾਰ ਲਈ ਆਈਏਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਜ਼ਿੰਮੇਵਾਰ ਦੱਸਿਆ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਪਠਾਨਮਾਜਰਾ ਨੇ ਕਿਹਾ ਕਿ ਉਹ ਟਾਗਰੀ ਨਦੀ ਦੀ ਸਾਫ ਸਫਾਈ ਲਈ ਕਈ ਵਾਰ ਅਧਿਕਾਰੀ ਤਕ ਪਹੁੰਚ ਕਰ ਚੁੱਕੇ ਹਨ ਪਰ ਉਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤਕ ਕਿ ਮਸਲਾ ਵਿਧਾਨ ਸਭਾ ਤਕ ਵੀ ਪਹੁੰਚਿਆ ਸੀ ਪਰ ਕ੍ਰਿਸ਼ਨ ਕੁਮਾਰ ਦੀ ਹੱਠਧਰਮੀ ਕਾਰਨ ਕੋਈ ਕੰਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਝੇ ਵਿਚ ਵੀ ਇਸ ਅਧਿਕਾਰੀ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚੋਂ ਮਿੱਟੀ ਨਹੀਂ ਚੁੱਕਣ ਦਿੱਤੀ, ਜਿਸ ਕਾਰਨ ਇਹ ਹਾਲਾਤ ਬਣੇ ਨੇ। ਉਨ੍ਹਾਂ ਨੇ ਨਦੀ ਨਾਲਿਆਂ ਦੀ ਸਾਫ ਸਫਾਈ ਸਰਕਾਰੀ ਅਧਿਕਾਰੀਆਂ ਦੀ ਥਾਂ ਹਲਕਾ ਵਿਧਾਇਕਾਂ ਦੀ ਸਲਾਹ ਨਾਲ ਕਰਨ ਦੀ ਮੰਗ ਕੀਤੀ ਤਾਂ ਜੋ ਲੋਕਾਂ ਦੀ ਫੀਡਬੈਕ ਮੁਤਾਬਕ ਕੰਮ ਹੋ ਸਕੇ।