ਪੰਜਾਬ ਮਾਨਸਾ ਦੇ ਕਸਬਾ ਭੀਖੀ ਦੀਆਂ ਗਲੀਆਂ ’ਚ ਚੱਲੀ ਬੇੜੀ; ਨੌਜਵਾਨਾਂ ਨੇ ਪਾਣੀ ’ਚ ਬੇੜੀ ਤਾਰ ਕੇ ਪ੍ਰਗਟਾਇਆ ਵਿਰੋਧ; ਪਾਣੀ ਦੀ ਨਿਕਾਸੀ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਜਾਹਰ ਕੀਤਾ ਗੁੱਸਾ By admin - August 26, 2025 0 4 Facebook Twitter Pinterest WhatsApp ਮਾਨਸਾ ਦੇ ਕਸਬਾ ਭੀਖੀ ਵਿਚ ਭਾਰੀ ਮੀਂਹ ਦੇ ਚਲਦਿਆਂ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਨੇ। ਹਾਲਤ ਇਹ ਐ ਕਿ ਇੱਥੇ ਗਲੀਆਂ ਤਲਾਬ ਦਾ ਰੂਪ ਧਾਰਨ ਕਰ ਚੁੱਕੀਆਂ ਨੇ, ਜਿਸ ਵਿਚੋਂ ਕਿਸ਼ਤੀ ਤੋਂ ਬਗੈਰ ਨਿਕਲਣਾ ਮੁਸ਼ਕਲ ਹੋ ਪਿਆ ਐ। ਇਨ੍ਹਾਂ ਹਾਲਾਤਾਂ ਨੇ ਬਰਸਾਤੀ ਪਾਣੀ ਦੀ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਐ, ਜਿਸ ਦੇ ਚਲਦਿਆਂ ਨੌਜਵਾਨਾਂ ਨੇ ਗਲੀਆਂ ਵਿਚ ਕਿਸ਼ਤੀ ਤਾਰ ਕੇ ਪ੍ਰਸ਼ਾਸਨ ਖਿਲਾਫ ਗੁੱਸਾ ਜਾਹਰ ਕੀਤਾ। ਨੌਜਵਾਨਾਂ ਵੱਲੋਂ ਕਿਸ਼ਤੀ ਤਾਰਨ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਐ। ਕਿਸ਼ਤੀ ਤਾਰ ਰਹੇ ਨੌਜਵਾਨਾਂ ਨੇ ਵਿਅੰਗ ਕਸਦਿਆਂ ਕਿਹਾ ਕਿ ਭਿੱਖੀ ਨਗਰ ਪੰਚਾਇਤ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਤਾਂ ਨਹੀਂ ਕਰ ਸਕੀ ਪਰ ਸਾਨੂੰ ਕਿਸ਼ਤੀ ਜ਼ਰੂਰ ਮੁਹੱਈਆ ਕਰਵਾ ਦਿੱਤੀ ਐ।