ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡਾਂ ਅੰਦਰ ਸਤਲੁਜ ਦਰਿਆ ਨੇ ਭਾਰੀ ਤਬਾਹੀ ਮਚਾਈ ਐ। ਪਿੰਡਾਂ ਦੇ ਜ਼ਿਆਦਾਤਰ ਲੋਕ ਘਰ-ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਤੰਬੂਆਂ ਵਿਚ ਰਹਿਣ ਲਈ ਮਜਬੂਰ ਨੇ। ਅਜਿਹੇ ਹੀ ਹਾਲਾਤ ਪਿੰਡ ਸਭਰਾ ਵਿਖੇ ਬਣੇ ਹੋਏ ਨੇ। ਇੱਥੇ ਲੋਕ ਸਤਲੁਜ ਦਰਿਆ ਦੇ ਬੰਨ੍ਹ ਤੇ ਤੰਬੂਆਂ ਵਿਚ ਦਿਨ-ਕੱਟੀ ਕਰ ਰਹੇ ਨੇ। ਲੋਕਾਂ ਦੇ ਦੱਸਣ ਮੁਤਾਬਕ ਹਾਲਾਤ ਇੰਨੇ ਖਰਾਬ ਨੇ ਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਮਿਲਣੀ ਵੀ ਔਖੀ ਹੋ ਗਈ ਐ। ਤਿੰਨ ਤਾਂ ਕਿਸੇ ਤਰ੍ਹਾਂ ਨਿਕਲ ਜਾਂਦਾ ਐ ਪਰ ਰਾਤ ਨੂੰ ਮੱਛਰਾਂ ਤੇ ਕੀਟ-ਪਤੰਗਿਆ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ। ਲੋਕਾਂ ਨੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਗਾਈ ਐ।
ਪਿੰਡ ਸਭਰਾ ਦੇ ਲੋਕਾਂ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਬਹੁਤ ਜਿਆਦਾ ਆ ਗਿਆ ਹੈ ਜਿਸ ਕਾਰਨ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ ਅਤੇ ਉੱਤੋਂ ਦੀ ਮੀਹ ਬਾਰਿਸ਼ ਬਹੁਤ ਜਿਆਦਾ ਤੇਜ ਹੋ ਰਹੀ ਹੈ। ਮਜਬੂਰ ਹੋ ਕੇ ਉਹਨਾਂ ਨੂੰ ਜਿੱਥੇ ਆਪਣੇ ਘਰ ਖਾਲੀ ਕਰਨੇ ਪਏ ਹਨ ਉੱਥੇ ਹੀ ਬੰਨ ਦੇ ਉੱਪਰ ਉਹ ਤੰਬੂ ਲਾ ਕੇ ਆਪਣੇ ਦੁਧਾਰੂ ਪਸ਼ੂਆਂ ਅਤੇ ਬੱਚਿਆਂ ਦੇ ਨਾਲ ਰਹਿਣ ਲਈ ਮਜਬੂਰ ਹਨ।
ਉਹਨਾਂ ਕਿਹਾ ਕਿ ਸਾਡੇ ਹਾਲਾਤ ਇੰਨੇ ਜ਼ਿਆਦਾ ਮੰਦੇ ਹੋਏ ਹਨ ਕਿ ਉਹ ਰਾਤ ਸਮੇਂ ਰੋਟੀ ਵੀ ਨਹੀਂ ਖਾ ਪਾ ਰਹੇ ਅਤੇ ਮੱਛਰ ਨਾਲ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਾਰ ਲਈ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਨਾਲ ਇਸ ਮੁਸੀਬਤ ਤੋਂ ਬਾਹਰ ਨਿਕਲ ਸਕਣ।