ਫਿਰੋਜ਼ਪੁਰ ਪਿੰਡ ਫੱਤੇਵਾਲਾ ’ਚ ਵੀ ਵਿਗੜੇ ਹਾਲਾਤ; ਗੁਰੂ ਘਰ ਤੋਂ ਸੁਰੱਖਿਅਤ ਜਾਣ ਦੀ ਅਨਾਊਂਸਮੈਂਟ; ਘਰੇਲੂ ਸਾਮਾਨ ਤੇ ਪਸ਼ੂ ਸੁਰੱਖਿਅਤ ਥਾਂ ਲਿਜਾ ਰਹੇ ਲੋਕ

0
3

ਸਰਹੱਦੀ ਜ਼ਿਲ੍ਹਾ ਫਿਰੋਜਪੁਰ ਅੰਦਰ ਇੰਨੀ ਦਿਨੀਂ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਐ। ਹਾਲਤ ਇਹ ਐ ਕਿ ਬਹੁਤ ਸਾਰੇ ਇਲਾਕਿਆਂ ਦੇ ਲੋਕ ਘਰ ਬਾਹਰ ਛੱਡ ਕੇ ਜਾ ਚੁੱਕੇ ਨੇ ਅਤੇ ਰਹਿੰਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਦਿੱਤੇ ਨੇ। ਅਜਿਹੇ ਹੀ ਹਾਲਾਤ ਜ਼ਿਲ੍ਹੇ ਦੇ ਪਿੰਡ ਫੱਤੇਵਾਲਾ ਦੇ ਬਣੇ ਹੋਏ ਨੇ, ਜਿੱਥੇ ਗੁਰੂ ਘਰ ਤੋਂ ਲੋਕਾਂ ਨੂੰ ਸੁਰੱਖਿਅਤ ਥਾਂ ਜਾਣ ਦੇ ਅਨਾਊਂਸਮੈਂਟ ਕੀਤੀ ਗਈ ਐ,  ਜਿਸ ਤੋਂ ਬਾਅਦ ਲੋਕਾਂ ਨੇ ਜ਼ਰੂਰੀ ਸਾਮਾਨ ਤੇ ਪਸ਼ੂਆਂ ਨੂੰ ਲੈ ਕੇ ਸੁਰੱਖਿਅਤ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਐ। ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਲਈ ਹਰ ਸਾਲ ਜ਼ਿਆਦਾ ਮੀਂਹ ਬਾਅਦ ਅਜਿਹੇ ਹਾਲਾਤ ਬਣ ਜਾਂਦੇ ਨੇ। ਲੋਕਾਂ ਨੇ ਸਰਕਾਰ ਤੋਂ ਹੜ੍ਹਾਂ ਕਾਰਨ ਹਰ ਸਾਲ ਹੁੰਦੀ ਬਰਬਾਦੀ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here