ਸੰਗਰੂਰ ਦੇ ਨੌਜਵਾਨ ਨੇ ਸ਼ੌਂਕ-ਸ਼ੌਕ ’ਚ ਬਣਾਈ ਸੋਲਰ ਰੇਹੜੀ; ਰੁਜ਼ਗਾਰ ’ਚ ਸਹਾਈ ਸਾਬਤ ਹੋ ਰਹੀ ਰੇਹੜੀ

0
3

ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਜਿਸ ਨੂੰ ਪੂਰਾ ਕਰਨ ਲਈ ਲੋਕ ਤਰ੍ਹਾਂ ਦੇ ਪਾਪੜ ਵੇਲਦੇ ਨੇ। ਪਰ ਅੱਜ ਅਸੀਂ ਤੁਹਾਨੂੰ ਸੰਗਰੂਰ ਦੇ ਪਿੰਡ ਲਿਦੜਾਂ ਨਾਲ ਸਬੰਧਤ ਸਤਨਾਮ ਸਿੰਘ ਬਾਬਾ ਨਾਮ ਅਜਿਹੇ ਸਖਸ਼ ਨੂੰ ਮਿਲਾਣ ਜਾ ਰਹੇ ਹਾਂ, ਜਿਸ ਨੇ ਸ਼ੌਕ ਸ਼ੌਕ ਵਿਚ ਅਜਿਹੀ ਸੋਲਰ ਰੇਹੜੀ ਬਣਾਈ ਐ ਜੋ ਉਸ ਦੇ ਰੁਜ਼ਗਾਰ ਲਈ ਵੀ ਸਹਾਈ ਸਿੱਧ ਹੋ ਰਹੀ ਐ। ਹੁਣ ਇਹ ਸ਼ਖਸ ਇਸ ਸੋਲਰ ਰੇਹੜੀ ਉੱਪਰ ਫਰੂਟ ਚਾਟ ਵੇਚਣ ਦਾ ਕੰਮ ਕਰਦਾ ਹੈ। ਇਸ ਰੇਹੜੀ ਦੇ ਜ਼ਰੀਏ ਉਹ ਮੇਲਿਆਂ ਅਤੇ ਵਿਆਹ-ਸ਼ਾਦੀਆਂ ਵਿਚ ਜਾ ਕੇ ਆਪਣਾ ਸਟਾਲ ਲਾ ਕੇ ਪਰਿਵਾਰ ਪਾਲ ਰਿਹਾ ਐ। ਇਸ ਤੋਂ ਇਲਾਵਾ ਉਸ ਨੇ ਇੱਕ ਬੈਟਰੀ ਚੱਲਣ ਵਾਲਾ ਸਾਈਕਲ ਤੇ ਢਾਈ ਕੁਇੰਟਲ ਵਜਨ ਦੀ ਮੋਮਬੱਤੀ ਵੀ ਤਿਆਰ ਕੀਤੀ ਐ। ਸਤਨਾਮ ਸਿੰਘ ਬਾਬਾ ਦੇ ਬਣਾਏ ਅਜਿਹੇ ਉਪਕਰਣਾਂ ਦੀ ਲੋਕਾਂ ਅੰਦਰ ਕਾਫੀ ਚਰਚਾ ਐ।
ਸਤਨਾਮ ਸਿੰਘ ਬਾਬਾ ਦਾ ਕਹਿਣਾ ਸੀ ਕਿ ਉਹ ਇੱਕ ਛੋਟੇ ਪਰਿਵਾਰ ਤੋਂ ਹੈ ਅਤੇ ਇਹ ਮੋਮ ਨੂੰ ਇਕੱਠਾ ਕਰਨ ਲਈ ਉਸਨੂੰ ਤਕਰੀਬਨ ਤਿੰਨ ਤੋਂ ਚਾਰ ਸਾਲ ਲੱਗ ਗਏ ਹਨ। ਇਹ ਮੋਮ ਉਸ ਨੇ ਗੁਰਦੁਆਰਾ ਮਸਤੁਆਣਾ ਸਾਹਿਬ ਤੋਂ ਹੌਲੀ ਹੌਲੀ ਇਕੱਠੀ ਕੀਤੀ ਹੈ ਉਸ ਦਾ ਕਹਿਣਾ ਸੀ ਕਿ ਜਦੋਂ ਸੰਗਤ ਗੁਰੂ ਘਰ ਦੇ ਵਿੱਚ ਮੋਮਬੱਤੀ ਲਗਾ ਕੇ ਜਾਂਦੀ ਹੈ ਤਾਂ ਉਹ ਰਾਤ ਨੂੰ ਸਵੇਰੇ 12 ਵਜੇ 1 ਵਜੇ ਤਕਰੀਬਨ ਗੁਰੂ ਘਰ ਦੇ ਵਿੱਚ ਜਾਂਦਾ ਹੈ ਕਿ ਜਦੋਂ ਮੋਮਬੱਤੀ ਖਤਮ ਹੋ ਜਾਂਦੀ ਹੈ ਜੋ ਮੋਮ ਰਹਿ ਜਾਂਦੀ ਹੈ ਉਹ ਹੌਲੀ ਹੌਲੀ ਕਰਕੇ ਇਕੱਠੀ ਕਰਦਾ ਹੈ। ਇਸ ਨੂੰ ਇਕੱਠਾ ਕਰਨ ਦੇ ਵਿੱਚ ਉਸ ਦੇ ਦਿਨ ਰਾਤ ਦੀ ਮਿਹਨਤ ਹੈ ਤਕਰੀਬਨ ਤਿੰਨ ਤੋਂ ਚਾਰ ਸਾਲ ਲੱਗ ਗਏ ਹਨ ਅਤੇ ਹੁਣ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਤਕਰੀਬਨ ਢਾਈ ਕੁੰਟਲ ਦੀ ਮੋਮਬੱਤੀ ਉਸ ਵੱਲੋਂ ਤਿਆਰ ਕਰ ਲਈ ਗਈ ਹੈ। ਬਾਲਟੀਆਂ ਦੇ ਰੂਪ ਦੇ ਵਿੱਚ ਤੁਸੀਂ ਮੋਮਬੱਤੀ ਦੇਖ ਸਕਦੇ ਹੋ ਜਿਹਦੇ ਉੱਪਰ ਵੱਟ ਵੀ ਲਗਾਈ ਗਈ ਹੈ ਤੇ ਮੋਮਬੱਤੀ ਜਲਦੀ ਹੋਈ ਵੀ ਦੇਖ ਸਕਦੇ ਹੋ।
ਉਸ ਦਾ ਕਹਿਣਾ ਸੀ ਕਿ ਉਸਦੇ ਘਰ ਵਾਲੇ ਉਸ ਨੂੰ ਕਹਿੰਦੇ ਹਨ ਕਿ ਤੂੰ ਕੋਈ ਕੰਮ ਕਰ ਲੈ ਜਿਹੜੇ ਵੀ ਪੈਸੇ ਕਮਾਉਨਾ ਹੈ ਤੂੰ ਆਪਣੇ ਸ਼ੌਂਕ ਦੇ ਵਿੱਚ ਖਤਮ ਕਰ ਦਿੰਦਾ ਹੈ। ਇਸ ਬਾਰੇ ਜਦੋਂ ਸਤਨਾਮ ਸਿੰਘ ਬਾਬਾ ਦੀ ਮਾਤਾ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਸ਼ੌਂਕ ਇਸ ਨੂੰ ਛੋਟੇ ਹੁੰਦੇ ਤੋਂ ਹੀ ਹੈ ਅਸੀਂ ਇਸ ਨੂੰ ਕਹਿ ਰਹੇ ਹਾਂ ਕਿ ਸਾਰੇ ਪੈਸੇ ਇਸ ਸ਼ੌਕ ਦੇ ਵਿੱਚ ਨਾ ਗਵਾ ਅਤੇ ਕੁਝ ਪੈਸੇ ਇਕੱਠੇ ਕਰ ਲਏ ਕਿਉਂਕਿ ਪੈਸੇ ਜ਼ਿੰਦਗੀ ਦੇ ਵਿੱਚ ਕੰਮ ਆਉਣਗੇ ਸਤਨਾਮ ਸਿੰਘ ਦੇ ਬਾਪੂ ਜੀ ਉਸ ਨੂੰ ਗੁੱਸਾ ਜਰੂਰ ਕਰਦੇ ਹਨ ਲੇਕਿਨ ਮਾਤਾ ਜੀ ਵੱਲੋਂ ਉਸ ਨੂੰ ਪਿਆਰ ਨਾਲ ਸਮਝਾਇਆ ਜਾਂਦਾ ਹੈ ਕਿ ਹੁਣ ਸਮਾਂ ਹੈ ਦੋ ਪੈਸੇ ਇਕੱਠੇ ਕਰ ਲਏ ਤਾਂ ਕਿ ਇਹ ਅੱਗੇ ਜਾ ਕੇ ਤੁਹਾਡੇ ਕੰਮ ਆਉਣ।

LEAVE A REPLY

Please enter your comment!
Please enter your name here