

ਤਰਨ ਤਾਰਨ ਰਿਸ਼ਤੇਦਾਰੀ ਵਿਚ ਮਿਲਣ ਜਾ ਰਹੇ ਨੌਜਵਾਨਾਂ ਉਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਐ। ਹਮਲਾਵਰਾਂ ਨੇ ਤਿੰਨ ਰਾਊਡ ਫਾਇਰਿੰਗ ਕੀਤੀ, ਜਿਸ ਦੌਰਾਨ ਇਕ ਗੋਲੀ ਜਗਬੀਰ ਸਿੰਘ ਨਾਮ ਦੇ ਨੌਜਵਾਨ ਦੇ ਪੱਟ ਵਿਚ ਲੱਗੀ, ਦੂਜੀ ਗੋਲੀ ਮੋਟਰ ਸਾਈਕਲ ਦੇ ਅਤੇ ਤੀਸਰੀ ਗੋਲੀ ਦਾ ਹਵਾਈ ਫਾਇਰ ਕੀਤੀ ਗਿਆ। ਹਮਲੇ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਤਸਵੀਰਾਂ ਵਿਚ ਬਾਈਕ ਸਵਾਰ ਨੌਜਵਾਨਾਂ ਦਾ ਪਿੱਛਾ ਕਰਦੇ ਅਤੇ ਗੋਲੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ। ਘਟਨਾ ਦੌਰਾਨ ਨੌਜਵਾਨਾਂ ਨੇ ਲੋਕਾਂ ਦੇ ਘਰਾਂ ਅੰਦਰ ਵੜ ਕੇ ਮੁਸ਼ਕਲ ਨਾਲ ਜਾਨ ਬਚਾਈ। ਇਸੇ ਦੌਰਾਨ ਗਲੀ ਵਿਚ ਰਹਿੰਦੇ ਲੋਕਾਂ ਅੰਦਰ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਭੱਜ ਕੇ ਜਾਨ ਬਚਾਉਂਦੇ ਦਿਖਾਈ ਦਿੱਤੇ। ਘਟਨਾ ਬੀਤੀ 21 ਤਰੀਕ ਦੀ ਦੱਸੀ ਜਾ ਰਹੀ ਐ, ਜਦੋਂ ਜਗਬੀਰ ਸਿੰਘ ਨਾਮ ਦੇ ਨੌਜਵਾਨ ਆਪਣੇ ਸਾਥੀਆਂ ਸਮੇਤ ਭੈਣ ਦੇ ਘਰ ਜਾ ਰਹੇ ਸੀ ਕਿ ਰਸਤੇ ਵਿਚ ਬਾਈਕ ਸਵਾਰਾਂ ਨੇ ਪਹਿਲਾਂ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫਿਰ ਮੋਟਰ ਸਾਈਕਲ ਡਿੱਗਣ ਬਾਅਦ ਗੋਲੀਆਂ ਚਲਾ ਦਿੱਤੀਆਂ। ਜਗਬੀਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਐ। ਪੁਲਿਸ ਨੇ ਇਸ ਮਾਮਲੇ ਵਿਚ ਤਰਨ ਤਾਰਨ ਨਾਲ ਸਬੰਧਤ ਦੋ ਜਣਿਆਂ ਤੇ ਬਾਏ ਨੇਮ ਅਤੇ ਇਕ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।


