ਪਠਾਨਕੋਟ ਦੇ ਧਾਰ ਇਲਾਕੇ ’ਚ ਹੜ੍ਹਾਂ ਕਾਰਨ ਵਧੀ ਮੁਸ਼ਕਲ; ਸੜਕਾਂ ਬੰਦ ਹੋਣ ਕਾਰਨ ਪਠਾਨਕੋਟ ਨਾਲੋਂ ਟੁੱਟਾ ਸੰਪਰਕ

0
3

 

ਪਹਾੜਾਂ ਵਿੱਚ ਲਗਾਤਾਰ ਬਰਸਾਤ ਹੋਣ ਦੇ ਚਲਦੇ ਮੈਦਾਨੀ ਇਲਾਕਿਆਂ ਵਿਚ ਹੀ ਹਾਲਾਤ ਵਿਗੜਣੇ ਸ਼ੁਰੂ ਹੋ ਗਏ ਨੇ। ਅਜਿਹੇ ਹੀ ਹਾਲਾਤ ਪਠਾਨਕੋਟ ਦੇ ਨੀਮ ਪਹਾੜੀ ਏਰੀਆ ਧਾਰ ਦੇ ਬਣੇ ਹੋਏ ਨੇ। ਇੱਥੇ ਧਾਰ ਡੈਮ ਏਰੀਆ ਵਿਚ ਲੈਂਡ ਸਲਾਈਡਿੰਗ ਦੇ ਚਲਦੇ ਰਸਤੇ ਬੰਦ ਹੋ ਚੁੱਕੇ ਨੇ, ਜਿਸ ਕਾਰਨ ਇਲਾਕੇ ਦਾ ਪਠਾਨਕੋਟ ਨਾਲੋਂ ਸੰਪਰਕ ਟੁੱਟ ਚੁੱਕਾ ਐ। ਇਸੇ ਦੌਰਾਨ ਲੋਕ ਜਾਨ ਜੋਖਮ ਵਿਚ ਪਾ ਕੇ ਆਵਾਜਾਈ ਕਰ ਰਹੇ ਨੇ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਪਠਾਨਕੋਟ ਡੈਮ ਧਾਰ ਏਰੀਆ ਵਿਚ ਰਸਤੇ ਬੰਦ ਹੋ ਚੁੱਕੇ ਨੇ ਜਿਸ ਦੇ ਚਲਦੇ ਲੋਕਾਂ ਦਾ ਸੰਪਰਕ ਪਠਾਨਕੋਟ ਦੇ ਨਾਲੋਂ ਟੁੱਟ ਚੁੱਕਾ ਹੈ। ਲੋਕਾਂ ਦੇ ਦੱਸਣ ਮੁਤਾਬਕ ਉਹ ਆਪਣੀ ਜਾਨ ਜੋਖਣ ֹ’ਚ ਪਾ ਕੇ ਇਧਰੋ ਉਧਰ ਜਾ ਰਹੇ ਨੇ।  ਲੋਕਾਂ ਨੇ ਡੈਮ ਪ੍ਰਸ਼ਾਸਨ ਤੋਂ ਰਸਤੇ ਖੋਲ੍ਹਣ ਦੀ ਮੰਗ ਕੀਤੀ ਐ ਤਾਂ ਜੋ ਸਥਾਨਕ ਵਾਸੀਆਂ ਨੂੰ ਆਉਣ-ਜਾਣ ਵਿਚ ਕੋਈ ਦਿੱਕਤ ਨਾ ਆਵੇ।

LEAVE A REPLY

Please enter your comment!
Please enter your name here