ਪੰਜਾਬ ਪਠਾਨਕੋਟ ਪ੍ਰਸ਼ਾਸਨ ਨੇ ਗੁੱਜਰ ਬਰਾਦਰੀ ਦੇ ਲੋਕਾਂ ਦਾ ਰੈਸਕਿਊ; ਰਾਵੀ ਦਰਿਆ ਦੇ ਪਾਣੀ ’ਚ ਘਿਰੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ By admin - August 26, 2025 0 2 Facebook Twitter Pinterest WhatsApp ਪਹਾੜਾਂ ਵਿੱਚ ਲਗਾਤਾਰ ਬਰਸਾਤ ਹੋਣ ਦੇ ਚਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਨਦੀ ਤੇ ਨਾਲਿਆਂ ਦੇ ਵਿੱਚ ਪਾਣੀ ਉਫਾਨ ’ਤੇ ਸੀ ਜਿਸ ਦੇ ਚਲਦੇ ਰਾਵੀ ਦਰਿਆ ਵਿੱਚ ਕੱਲ੍ਹ ਦੇਰ ਸ਼ਾਮ ਪਾਣੀ ਉਫਾਨ ’ਤੇ ਹੋਣ ਦੇ ਚਲਦੇ ਗੁੱਜਰ ਬਰਾਦਰੀ ਦੇ ਲੋਕ ਦਰਿਆ ਦੇ ਪਾਣੀ ਵਿਚ ਘਿਰ ਗਏ ਸਨ, ਜਿਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਕੰਠੂਆਂ ਪ੍ਰਸ਼ਾਸਨ ਨੇ ਪਠਾਨਕੋਟ ਪ੍ਰਸ਼ਾਸਨ ਦੀ ਸਾਝੀ ਮਦਦ ਦੇ ਚਲਦਿਆਂ ਰੈਸਕਿਊ ਕਰ ਕੇ ਬਾਹਰ ਕੱਢਿਆ ਗਿਆ ਐ। ਗੁਜਰ ਭਾਈਚਾਰੇ ਦੇ ਲੋਕਾਂ ਵੱਲੋਂ ਜਾਨ ਬਚਾਉਣ ਲਈ ਕੀਤੀ ਅਪੀਲ ਤੋਂ ਬਾਅਦ ਪ੍ਰਸ਼ਾਸਨ ਨੇ ਐਨਡੀਆਰਐਫ ਟੀਮਾਂ ਨੂੰ ਮੌਕੇ ਤੇ ਬੁਲਾਇਆ ਨੇ ਜਿਨ੍ਹਾਂ ਨੇ ਜਾਨ ਜੋਖਮ ਵਿਚ ਪਾ ਕੇ ਸਾਰਿਆਂ ਨੂੰ ਬਾਹਰ ਕੱਢਿਆ। ਗੁਜਰ ਬਰਾਦਰੀ ਦੇ ਲੋਕਾਂ ਨੇ ਜੰਮੂ ਕਸ਼ਮੀਰ ਪੁਲਿਸ ਤੇ ਪਠਾਨਕੋਟ ਜਿਲ੍ਹਾ ਪੁਲਿਸ ਦਾ ਧੰਨਵਾਦ ਕੀਤਾ