ਪੰਜਾਬ ਅੰਮ੍ਰਿਤਸਰ ਦੇ ਹੜ੍ਹ ਪੀੜਤਾਂ ਨੂੰ ਮਿਲੇ ਸਾਬਕਾ ਮੰਤਰੀ ਧਾਲੀਵਾਲ; ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਣ ਨੂੰ ਲੈ ਕੇ ਪ੍ਰਗਟਾਈ ਚਿੰਤਾ; ਦਰਿਆਵਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਕੀਤੀ ਅਪੀਲ By admin - August 25, 2025 0 4 Facebook Twitter Pinterest WhatsApp ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਅਜਨਾਲਾ ਹਲਕੇ ਵਿਚ ਵਹਿੰਦੇ ਰਾਵੀ ਦਰਿਆ ਦਾ ਦੌਰਾ ਕੀਤਾ ਅਤੇ ਦਰਿਆ ਵਿਚ ਪਾਣੀ ਦੇ ਲਗਾਤਾਰ ਵਧਦੇ ਪੱਧਰ ਨੂੰ ਲੈ ਕੇ ਚਿੰਤਾ ਜਾਹਰ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਕਬਾਂਲਪੁਰ ਨੇੜੇ ਸਥਿਤ ਬੀਐਸਐਫ ਦੀਆਂ ਚੌਂਕੀਆਂ ’ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਪਿਛਲੇ ਸਾਲ ਦਰਿਆ ਵਿੱਚ ਪਾਣੀ ਵੱਧਣ ਕਾਰਨ ਬੀਐਸਐਫ ਦੀਆਂ ਕਈ ਚੌਂਕੀਆਂ ਰੁੜ ਗਈਆਂ ਸਨ। ਇਸ ਵਾਰ ਵੀ ਪਾਣੀ ਦੀ ਪੱਧਰ ਰਾਤੋਂ-ਰਾਤ ਵਧ ਜਾਣ ਨਾਲ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਪਿਛਲੀ ਵਾਰ ਨਾਲੋਂ ਵਧੀਆ ਪ੍ਰਬੰਧ ਕੀਤੇ ਨੇ ਪਰ ਕੁਦਰਤੀ ਆਫਤਾ ਕਾਰਨ ਨੁਕਸਾਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਣੀ ਇਸ ਵੇਲੇ ਬੀਐਸਐਫ ਦੀਆਂ ਚੌਂਕੀਆਂ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਪਾਣੀ ਕਾਫੀ ਪਿੱਛੇ ਸੀ ਪਰ ਹੁਣ ਦਰਿਆ ਪੂਰੀ ਤਰ੍ਹਾਂ ਚੜ੍ਹਿਆ ਹੋਇਆ ਹੈ। “ਖ਼ਤਰਾ ਤਾਂ ਹੈ, ਪਰ ਦਹਿਸ਼ਤ ਦੀ ਗੱਲ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਕੁਦਰਤ ਦੇ ਆਪਣੇ ਨਿਯਮ ਹੁੰਦੇ ਹਨ, ਜੋ ਕਦੇ-ਕਦੇ ਅਚਾਨਕ ਨੁਕਸਾਨ ਪਹੁੰਚਾ ਦਿੰਦੇ ਹਨ। ਉਨ੍ਹਾ ਨੇ ਕਿਹਾ ਕਿ ਇਸ ਵੇਲੇ ਰਾਵੀ ਵਿੱਚ ਲਗਭਗ 2 ਲੱਖ 35 ਹਜ਼ਾਰ ਕਿਊਸੈਕ ਪਾਣੀ ਛੱਡਿਆ ਗਿਆ ਹੈ। ਰਣਜੀਤ ਸਿੰਘ ਡੈਮ ਤੋਂ ਵੀ ਵਾਧੂ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਦਰਿਆ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਡੈਮ ਦਾ ਪਾਣੀ ਇੱਕ ਮੀਟਰ ਤੱਕ ਘਟਿਆ ਹੈ, ਪਰ ਹਾਲਾਤ ਅਜੇ ਵੀ ਚਿੰਤਾਜਨਕ ਹਨ। ਸਰਕਾਰ ਵੱਲੋਂ ਪ੍ਰਬੰਧਾਂ ਨੂੰ ਪੱਕਾ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਸਾਵਧਾਨੀ ਨਾਲ ਨਿਗਰਾਨੀ ਕਰ ਰਿਹਾ ਹੈ। “ਪਿਛਲੀ ਵਾਰ ਸਿੱਖਿਆ ਮਿਲਣ ਤੋਂ ਬਾਅਦ ਇਸ ਵਾਰ ਤਿਆਰੀ ਵਧੀਆ ਕੀਤੀ ਗਈ ਹੈ ਪਰ ਕੁਦਰਤੀ ਆਫ਼ਤਾਂ ਤੋਂ ਪੂਰੀ ਤਰ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਧਾਲੀਵਾਲ ਨੇ ਆਮ ਲੋਕਾਂ ਨੂੰ ਦਰਿਆ ਦੇ ਨੇੜੇ ਨਾ ਜਾਣ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਕਿਸੇ ਵੀ ਕਿਸਮ ਦੇ ਨੁਕਸਾਨ ਤੋਂ ਬਚਿਆ ਜਾ ਸਕੇ।