ਫਿਰੋਜ਼ਪੁਰ ਚੋਰ ਨੇ ਕਾਂਗਰਸੀ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾ/ ਬੁਟੀਕ ’ਚੋਂ ਹਜ਼ਾਰਾਂ ਰੁਪਏ ਨਕਦੀ ਲੈ ਕੇ ਫਰਾਰ/ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
8

ਫਿਰੋਜ਼ਪੁਰ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਵਿਚ ਅਣਪਛਾਤੇ ਚੋਰਾਂ ਵੱਲੋਂ ਕਾਂਗਰਸੀ ਆਗੂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਐ। ਚੋਰ ਤਿੰਨ ਮੰਜਲਾਂ ਘਰ ਦੀ ਛੱਤ ਰਸਤਿਆਂ ਦਾਖਲ ਹੋਇਆ ਅਤੇ ਘਰ ਅੰਦਰ ਬਣੇ ਬੂਟਿਕ ਵਿਚੋਂ ਹਜ਼ਾਰਾਂ ਰੁਪਏ ਨਕਦੀ ਤੇ ਹੱਥ ਸਾਫ ਕਰ ਕੇ ਫਰਾਰ ਹੋ ਗਿਆ। ਚੋਰੀ ਦੀ ਸਾਰੀ ਘਟਨਾ ਘਰ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਅਣਪਛਾਤਾ ਵਿਅਕਤੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਾ ਦਿਖਾਈ ਦੇ ਰਿਹਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਰ ਰਾਤ ਚੋਰ ਘਰ ਅੰਦਰ ਦਾਖਲ ਹੋਇਆ ਸੀ ਅਤੇ ਸਵੇਰੇ ਜਦੋਂ  ਘਰ ਅੰਦਰ ਮੌਜੂਦ ਬੁਟੀਕ ਨੂੰ ਖੋਲ੍ਹਿਆ ਤਾਂ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਕਾਊਟਰ ਅੰਦਰ ਪਿਆ 40 ਹਜ਼ਾਰ ਰੁਪਏ ਨਕਦੀ ਗਾਇਬ ਸੀ। ਇਹ ਰਕਮ ਉਸ ਦੀ ਪਤਨੀ ਵੱਲੋਂ ਸੂਟਾਂ ਦੀ ਅਦਾਇਗੀ ਕਰਨ ਲਈ ਰੱਖੀ ਹੋਈ ਸੀ। ਚੋਰਾਂ ਦੀਆਂ ਸਰਗਰਮੀਆਂ ਤੇ ਚਿੰਤਾ ਜਾਹਰ ਕਰਦਿਆਂ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਚੋਰ ਨੂੰ ਛੇਤੀ ਟਰੇਸ ਕਰਨ ਦੀ ਮੰਗ ਕੀਤੀ ਤਾਂ ਲੋਕਾਂ ਅੰਦਰ ਚੋਰਾਂ ਦੀ ਸਰਗਰਮੀ ਨੂੰ ਲੈ ਕੇ ਪੈਦਾ ਹੋਇਆ ਡਰ ਦੂਰ ਕੀਤਾ ਜਾ ਸਕੇ।

LEAVE A REPLY

Please enter your comment!
Please enter your name here