ਪੰਜਾਬ ਸੰਗਰੂਰ ਦੇ ਧੂਰੀ ਸ਼ਹਿਰ ਅੰਦਰ ਮੀਂਹ ਨੇ ਕੀਤੀ ਜਲਥਲ; ਸੜਕਾਂ ਤੇ ਗਲੀਆਂ ’ਚ ਚਾਰੇ ਪਾਸੇ ਪਾਣੀ ਹੀ ਪਾਣੀ; ਘਰਾਂ ਅੰਦਰ ਵੜਿਆ ਪਾਣੀ, ਭਾਰੀ ਨੁਕਸਾਨ ਦਾ ਖਦਸ਼ਾ By admin - August 25, 2025 0 8 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਧੂਰੀ ਸ਼ਹਿਰ ਅੰਦਰ ਬੀਤੀ ਰਾਤ ਤੋਂ ਪੈ ਰਹੇ ਮੀਂਹ ਨੇ ਚਾਰੇ ਪਾਸੇ ਜਲ-ਥਲ ਕਰ ਦਿੱਤੀ ਐ। ਹਾਲਤ ਇਹ ਐ ਕਿ ਜਿੱਥੇ ਸੜਕਾਂ ਤੇ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਐ, ਉੱਥੇ ਹੀ ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਵੜ ਗਿਆ ਐ ਅਤੇ ਲੋਕ ਘਰਾਂ ਅੰਦਰੋਂ ਪਾਣੀ ਕੱਢਦੇ ਦਿਖਾਈ ਦਿੱਤੇ। ਗੱਲ ਕਰੀਏ ਸੰਗਰੂਰ ਦੇ ਲੁਧਿਆਣਾ ਹਾਈਵੇ ਦੀ ਕੀਤੀ ਜਾਵੇ ਤਾਂ ਇੱਥੇ ਵੀ ਪਾਣੀ ਹੀ ਪਾਣੀ ਹੋਇਆ ਪਿਆ ਹੈ। ਰੋਡ ਦੇ ਨੇੜੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਇਹ ਸਮੱਸਿਆ ਲੰਬੇ ਸਮੇਂ ਤੋਂ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਸਾਨੂੰ ਜ਼ਿਲ੍ਹੇ ਨਾਲ ਸਬੰਧਤ ਮੌਜੂਦਾ ਮੁੱਖ ਮੰਤਰੀ ਤੋਂ ਉਮੀਦ ਸੀ ਪਰ ਮਸਲਾ ਉਥੇ ਦਾ ਉਥੇ ਹੈ। ਲੋਕਾਂ ਨੇ ਸਰਕਾਰ ਤੋਂ ਪਾਣੀ ਦੀ ਨਿਕਾਸੀ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਐ।