ਪੰਜਾਬ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕੇ ’ਚ ਪਹੁੰਚੇ ਸਾਬਕਾ ਵਿਧਾਇਕ ਆਵਲਾ; 10 ਟਰਾਲੀਆਂ ਹਰਾ ਚਾਰਾ ਤੇ ਹੋਰ ਜ਼ਰੂਰੀ ਸਾਮਾਨ ਵੰਡਿਆ; 2 ਲੱਖ ਪ੍ਰਤੀ ਏਕੜ ਦੇਣ ਦੀ ਕੀਤੀ ਮੰਗ By admin - August 25, 2025 0 8 Facebook Twitter Pinterest WhatsApp ਸਾਬਕਾ ਵਿਧਾਇਕ ਰਮਿੰਦਰ ਸਿੰਘ ਅੱਜ ਜਲਾਲਾਬਾਦ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਅੰਦਰ 10 ਟਰਾਲੀਆਂ ਹਰਾ ਚਾਰਾ ਤੇ ਹੋਰ ਜ਼ਰੂਰੀ ਸਾਮਾਨ ਵੀ ਵੰਡਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਮਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਫਸਲਾਂ ਦੇ ਹੋਏ ਨੁਕਸਾਨ ਬਦਲੇ 2 ਲੱਖ ਪ੍ਰਤੀ ਏਕੜ ਮੁਆਵਜੇ ਦੀ ਮੰਗ ਕੀਤੀ। ਇਸ ਮੌਕੇ ਲੋਕਾਂ ਨੇ ਸਾਬਕਾ ਵਿਧਾਇਕ ਅੱਗੇ ਇੱਕ ਵੱਡੇ ਬੇੜੇ, ਰੱਸੀਆਂ ਤੇ ਲਾਈਟਾਂ ਦੀ ਮੰਗ ਰੱਖੀ, ਜਿਸ ਲਈ ਉਨ੍ਹਾਂ ਨੇ ਮੌਕੇ ਤੇ ਹੀ ਪੈਸੇ ਦੇ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਆਤੂ ਵਾਲਾ ਢਾਣੀ ਬਚਨ ਸਿੰਘ ਸੰਤੋਖ ਸਿੰਘ ਵਾਲਾ ਤੇ ਪ੍ਰਭਾਤ ਸਿੰਘ ਵਾਲਾ ਹਿਠਾੜ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਖੁਦ ਬੇੜੀ ਚਲਾ ਕੇ ਦਰਿਆ ਨੂੰ ਪਾਰ ਕੀਤਾ।