ਬੱਸੀ ਪਠਾਣਾਂ ਪੁਲਿਸ ਵੱਲੋਂ ਲੁੱਟਖੋਹ ਦੇ ਮੁਲਜ਼ਮ ਗ੍ਰਿਫਤਾਰ; ਤੇਜ਼ਧਾਰ ਹਥਿਆਰ, ਖੋਹ ਕੀਤਾ ਸਾਮਾਨ ਤੇ ਨਕਦੀ ਬਰਾਮਦ; ਭੱਜਣ ਦੀ ਕੋਸ਼ਿਸ਼ ਦੌਰਾਨ ਚਾਰ ਦੀਆਂ ਟੁੱਟੀਆਂ ਲੱਤਾਂ

0
6

 

ਬੱਸੀ ਪਠਾਣਾ ਪੁਲਿਸ ਨੇ ਇਲਾਕੇ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਇਕ ਖੋਹਸ਼ੁਦਾ ਮੋਟਰਸਾਈਕਲ, ਇੱਕ ਤੇਜਧਾਰ ਦਾਤ, ਖੋਹ ਕੀਤੇ ਪੈਸੇ, ਇੱਕ ਟੈਬ, ਬਾਇਓਮੈਟਰਿਕ ਮਸ਼ੀਨ ਅਤੇ ਪਿੱਠੂ ਬੈਗ ਬ੍ਰਾਮਦ ਕੀਤਾ ਐ।  ਡੀਐਸਪੀ ਰਾਜ ਕੁਮਾਰ ਸ਼ਰਮਾ ਦੇ ਦੱਸਣ ਮੁਤਾਬਕ ਮੁਲਜਮਾਂ ਨੇ ਸਾਮਾਨ ਦੀ ਰਿਕਵਰੀ ਦੌਰਾਨ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਚਾਰ ਜਣਿਆਂ ਦੀਆਂ ਲੱਤਾਂ ਤੇ ਬਾਹਵਾਂ ਟੁੱਟ ਗਈਆਂ ਨੇ।
ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਦੇ ਫੜੇ ਜਾਣ ਨਾਲ ਇਲਾਕੇ ਅੰਦਰ ਪਿਛਲੇ ਸਮੇਂ ਦੌਰਾਨ ਵਾਪਰੀਆਂ ਕਈ ਘਟਨਾਵਾਂ ਹੱਲ ਹੋ ਗਈਆਂ ਨੇ। ਇਨ੍ਹਾਂ ਵਿਚੋਂ ਦੋ ਜਣਿਆਂ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਨੇ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜ ਕੁਮਾਰ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੱਸਿਆ ਸੀ ਕਿ 20 ਅਗਸਤ ਨੂੰ ਸੈਟਰ ਨੰਬਰ 290, ਨੇੜੇ ਮੋਟੇ ਵਾਲਾ ਚੌਕ, ਬਸੀ ਪਠਾਣਾ ਤੋਂ ਕਿਸਤਾ ਦੇ ਇੱਕਠੇ ਹੋਏ 82,300/-ਰੁਪਏ, ਟੈਬ ਅਤੇ ਬਾਇਓਮੈਟਰਿਕ ਮਸ਼ੀਨ ਅਤੇ ਹੋਰ ਕਾਗਜਾਤ ਆਪਣੇ ਪਿੱਠੂ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਇਕਲ ਤੇ ਮੋਰਿੰਡਾ ਬ੍ਰਾਂਚ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਡੀ.ਕੇ ਹੋਟਲ ਬਸੀ ਪਠਾਣਾ ਨੇੜੇ ਪਹੁੰਚਿਆ ਤਾਂ ਇਕ ਬਿਨ੍ਹਾਂ ਨੰਬਰੀ ਮੋਟਰ ਸਾਈਕਲ ਤੇ ਸਵਾਰ 4 ਮੂੰਹ ਬੰਨੇ ਮੋਨੇ ਨੌਜਵਾਨਾ ਵੱਲੋਂ ਤੇਜਧਾਰ ਹਥਿਆਰ ਵਿਖਾ ਕੇ ਉਕਤ ਸੰਦੀਪ ਪਾਸੋਂ ਉਸਦਾ ਪਿੱਠੂ ਬੈਗ ਖੌਹ ਲੈ ਗਏ ਸਨ।
ਪੁਲਿਸ ਨੇ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਅਤੇ ਸਟੇਸ਼ਨ ਇੰਚਾਰਜ ਸੁਰੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਜਾਂਚ ਤੋਂ ਬਾਅਦ ਉਪਰੋਕਤ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਸੀ ਪਠਾਣਾ ਪੁਲਿਸ ਨੇ ਚੋਰੀ ਕੀਤੇ ਪੈਸੇ ਵਿੱਚੋਂ 25000 ਰੁਪਏ, ਇੱਕ ਨੰਬਰ ਮੋਟਰਸਾਈਕਲ, ਇੱਕ ਲੋਹੇ ਦਾ ਦੰਦ, ਟੈਬ, ਬਾਇਓਮੈਟ੍ਰਿਕ ਮਸ਼ੀਨ ਅਤੇ ਬੈਗ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋ ਲੋਕਾਂ ‘ਤੇ ਪਹਿਲਾਂ ਹੀ ਚੋਰੀ ਦਾ ਮਾਮਲਾ ਦਰਜ ਹੈ।

LEAVE A REPLY

Please enter your comment!
Please enter your name here