ਮਾਛੀਵਾੜਾ ਟਰੱਕ ਯੂਨੀਅਨ ਨੂੰ ਮਿਲਿਆ ਨਵਾਂ ਪ੍ਰਧਾਨ; ਵਿਧਾਇਕ ਦਿਆਲਪੁਰ ਦਾ ਨਜ਼ਦੀਕੀ ਬਲਪ੍ਰੀਤ ਸ਼ਾਮਗੜ੍ਹ ਸਿਰ ਸੱਜਿਆ ਤਾਜ; ਯੂਨੀਅਨ ਦੇ ਇਕ ਧੜੇ ਨੇ ਦਫ਼ਤਰ ਨੂੰ ਤਾਲਾ ਲਗਾ ਕੇ ਪ੍ਰਗਟਾਇਆ ਵਿਰੋਧ

0
5

ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਨਜ਼ਦੀਕੀ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਮਾਛੀਵਾੜਾ ਟਰੱਕ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ। ਪ੍ਰਧਾਨ ਦਾ ਇਹ ਅਹੁਦਾ ਪਹਿਲੇ ਪ੍ਰਧਾਨ ਜਗਰੂਪ ਸਿੰਘ ਖੀਰਨੀਆ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਇਆ ਸੀ, ਜਿਸ ਦੀ ਚੋਣ ਲਈ ਕਾਫੀ ਦਿਨਾਂ ਤੋਂ ਸਰਗਰਮੀਆਂ ਚੱਲ ਰਹੀਆਂ ਸੀ। ਇਸੇ ਦੌਰਾਨ ਅੱਜ ਹੋਈ ਚੋਣ ਤੋਂ ਪਹਿਲਾਂ ਹੰਗਾਮਾ ਹੋਣ ਦੀ ਵੀ ਖਬਰ ਐ।
ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਯੂਨੀਅਨ ਦੇ ਇੱਕ ਧੜੇ ਨੇ ਦਫ਼ਤਰ ਨੂੰ ਤਾਲਾ ਲਗਾ ਕੇ ਚੋਣ ਚੋਣ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਜਦੋਂ ਚੋਣ ਪ੍ਰਕਿਰਿਆ ਨੇਪਰੇ ਚਾੜ੍ਹਨ ਲਈ ਮਾਛੀਵਾੜਾ ਇਲਾਕੇ ਦੇ ਆਮ ਆਦਮੀ ਪਾਰਟੀ ਆਗੂ ਤੇ ਟਰੱਕ ਮਾਲਕ ਮੌਕੇ ’ਤੇ ਪੁੱਜੇ ਤਾਂ ਦਫਤਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਤਾਲਾ ਖੋਲ੍ਹ ਕੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ ਜਿਸ ਵਿਚ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੂੰ ਹਾਰ ਪਾ ਕੇ ਯੂਨੀਅਨ ਦਾ ਪ੍ਰਧਾਨ ਬਣਾ ਦਿੱਤਾ ਗਿਆ ਏ।
ਮਾਛੀਵਾੜਾ ਟਰੱਕ ਯੂਨੀਅਨ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਬਲਪ੍ਰੀਤ ਸਿੰਘ ਸ਼ਾਮਗੜ੍ਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਥੇ ਕੋਈ ਧੜੇਬੰਦੀ ਨਹੀਂ ਸਗੋਂ ਸਮੂਹ ਟਰੱਕ ਆਪ੍ਰੇਟਰ ਇੱਕਜੁਟ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਟਰੱਕ ਆਪ੍ਰੇਟਰਾਂ ਦੇ ਹਿੱਤਾਂ ਲਈ ਕੰਮ ਕਰਨਗੇ ਕਿਉਂਕਿ ਕਈ ਥਾਵਾਂ ’ਤੇ ਟਰੱਕ ਮਾਲਕਾਂ ਨੂੰ ਯੋਗ ਕਿਰਾਇਆ ਨਹੀਂ ਮਿਲਦਾ ਜਿਸ ਨੂੰ ਹੱਲ ਕਰਵਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।
ਪ੍ਰਧਾਨ ਸ਼ਾਮਗੜ੍ਹ ਨੇ ਕਿਹਾ ਕਿ ਕਣਕ ਤੇ ਝੋਨੇ ਦੀ ਢੋਆ-ਢੁਆਈ ਸੀਜ਼ਨ ਦੌਰਾਨ ਟਰੱਕ ਆਪ੍ਰੇਟਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਦੂਰ ਕੀਤਾ ਜਾਵੇਗਾ। ਪ੍ਰਧਾਨ ਚੁਣੇ ਜਾਣ ’ਤੇ ਉਹ ਸਮੂਹ ਟਰੱਕ ਆਪ੍ਰੇਟਰਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਮਾਣ ਬਖਸ਼ਿਆ।

LEAVE A REPLY

Please enter your comment!
Please enter your name here