ਮੁੱਖ ਮੰਤਰੀ ਮਾਨ ਦਾ ਕੇਂਦਰ ਸਰਕਾਰ ਵੱਲ ਨਿਸ਼ਾਨਾ; 32 ਲੱਖ ਲੋਕਾਂ ਤੋਂ ਰਾਸ਼ਨ ਖੋਹਣ ਦੇ ਇਲਜ਼ਾਮ; ਕਿਹਾ, ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰ ਬਣ ਗਈ ਐ ਭਾਜਪਾ

0
5

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਸਰਕਾਰ ਵੱਲ ਤਿੱਖੇ ਹਮਲੇ ਕੀਤੇ ਨੇ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇਸ਼ ਦੇ ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇ ਵੱਡੇ ਵੱਡੇ ਦਾਅਵੇ ਕਰਦੀ ਐ ਪਰ ਹੁਣ ਸਾਢੇ 8 ਲੱਖ ਦੇ ਕਰੀਬ ਰਾਸ਼ਨ ਕਾਰਡ ਕੱਟਣ ਜਾ ਰਹੀ ਐ, ਜਿਸ ਨਾਲ ਪੰਜਾਬ ਦੇ 32 ਲੱਖ ਦੇ ਕਰੀਬ ਲੋਕ ਅਨਾਜ ਸਕੀਮ ਤੋਂ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੋਟ ਚੋਰ ਤਾਂ ਪਹਿਲਾਂ ਹੀ ਸੀ ਅਤੇ ਹੁਣ ਇਹ ਰਾਸ਼ਨ ਚੋਰ ਬਣਨ ਵੱਲ ਵੱਧ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਹੀ ਐ ਜੋ ਇਨ੍ਹਾਂ ਨੂੰ ਅਨਾਜ ਪੈਦਾ ਕਰ ਕੇ ਦਿੰਦਾ ਐ ਅਤੇ ਹੁਣ ਪੰਜਾਬ ਦੇ ਹੀ ਰਾਸ਼ਨ ਕਾਰਡ ਕੱਟ ਰਹੇ ਨੇ।
ਉਨ੍ਹਾਂ ਕਿਹਾ ਕਿ ਸਰਕਾਰ ਨੇ 4 ਪਹੀਆਂ ਵਾਹਨ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਜਿੰਨਾ ਦੇਰ ਪੰਜਾਬ ਅੰਦਰ ਸਾਡੀ ਸਰਕਾਰ ਐ, ਅਸੀਂ ਇਕ ਵੀ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰ ਸਰਕਾਰ ਦੀਆਂ ਸਕੀਮਾਂ ਪਿੰਡਾਂ ਅੰਦਰ ਪ੍ਰਚਾਰਨ ਦੀਆਂ ਗੱਲਾਂ ਕਰ ਰਹੀ ਐ ਪਰ ਕੀ ਉਹ ਰਾਸ਼ਨ ਕਾਰਡ ਕੱਟਣ ਬਾਰੇ ਵੀ ਲੋਕਾਂ ਨੂੰ ਦੱਸਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨਕਲੀ ਲਾਭਪਾਤਰੀ ਹੋਣ ਦੇ ਦਾਅਵੇ ਕਰ ਰਹੀ ਆ ਜਦਕਿ ਸਾਡੀ ਸਰਕਾਰ ਕਰੋੜਾਂ ਰਾਸ਼ਨ ਕਾਰਡ ਵੈਰੀਫਾਈ ਕਰ ਚੁੱਕੀ ਐ ਜੋ ਸਹੀ ਨੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ 6 ਮਹੀਨੇ ਦਾ ਸਮਾਂ ਮੰਗਿਆ ਪਰ ਸਰਕਾਰ ਇਹ ਕਾਰਡ ਇਕਦਮ ਕੱਟਣਾ ਚਾਹੁੰਦੀ ਐ, ਇਸ ਲਈ ਅਸੀਂ ਇਸ ਦਾ ਸਖਤ ਵਿਰੋਧ ਕਰਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ‘ਤੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਭਾਜਪਾ ਹੁਣ ਵੋਟ ਚੋਰ ਤੋਂ ਬਾਅਦ ਰਾਸ਼ਨ ਚੋਰ ਵੀ ਬਣ ਗਈ ਹੈ। ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ PDS (ਜਨਤਕ ਵੰਡ ਪ੍ਰਣਾਲੀ) ਅਧੀਨ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੇ ਨਿਯਮ ਪੰਜਾਬ ਲਈ ਵੱਖਰੇ ਹਨ ਪਰ ਕੇਂਦਰ ਇਨ੍ਹਾਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 8 ਲੱਖ 2 ਹਜ਼ਾਰ 994 ਰਾਸ਼ਨ ਲੋਕਾਂ ਦੇ ਕਾਰਡ ਕੱਟ ਰਹੀ ਹੈ, ਜਿਸ ਕਾਰਨ ਲਗਭਗ 32 ਲੱਖ ਲੋਕ ਮੁਫ਼ਤ ਰਾਸ਼ਨ ਤੋਂ ਵਾਂਝੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸੇ ਦਾ ਰਾਸ਼ਨ ਨਹੀਂ ਖੋਹਣ ਦੇਵੇਗੀ।
ਭਾਜਪਾ ਤੇ ਲੋਕਾਂ ਦਾ ਡਾਟਾ ਚੋਰੀ ਕਰਨ ਦੇ ਇਲਜਾਮ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਭਾਜਪਾ ਕਿਸੇ ਦਾ ਨਿੱਜੀ ਡਾਟਾ ਕਿਵੇਂ ਲੈ ਸਕਦੀ ਹੈ। ਅਸੀਂ 1000 ਰੁਪਏ ਵਾਲੀ ਸਕੀਮ ਲਈ ਕੋਈ ਡਾਟਾ ਨਹੀਂ ਮੰਗਦੇ। ਅਸੀਂ ਕਿਸੇ ਮਹਿਲਾ ਦਾ ਆਧਾਰ, ਪੈਨ ਜਾਂ ਰਾਸ਼ਨ ਕਾਰਡ ਨਹੀਂ ਮੰਗਦੇ।  ਉਨ੍ਹਾਂ ਕਿਹਾ ਕਿ ਭਾਜਪਾ ਗੱਲ-ਗੱਲ ਕਿਉਂ ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ਕਾਰਡ ਮੰਗ ਰਹੀ ਹੈ। ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਏ ਹਨ।  ਉਹ ਪਹਿਲਾਂ ਆਪਣੀ ਸਕੀਮ ਲਿਆਉਂਦੇ ਹਨ, ਜਿਸ ਵਿੱਚ ਪਹਿਲਾਂ ਉਹ ਚੁੱਲ੍ਹਾ ਦਿੰਦੇ ਹਨ, ਫਿਰ ਘਰ ਬਣਾਉਣ ਦੀ ਸਕੀਮ ਦਿੰਦੇ ਹਨ ਅਤੇ ਬਾਅਦ ਵਿੱਚ ਕਹਿੰਦੇ ਹਨ ਕਿ ਤੁਹਾਡੇ ਕੋਲ ਚੁੱਲ੍ਹਾ ਅਤੇ ਘਰ ਹੈ ਤੁਸੀਂ ਇਸ ਸਕੀਮ ਲਈ ਯੋਗ ਨਹੀਂ ਹੋ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਰਾਸ਼ਨ ਕਾਰਡ ਕੱਟਣ ਲਈ ਇਕ ਮਾਪਦੰਡ ਵੀ ਰੱਖਿਆ ਹੈ, ਜਿਸ ‘ਚ ਜੇਕਰ ਤੁਹਾਡੇ ਕੋਲ ਚਾਰ ਪਹੀਆ ਵਾਹਨ ਹੈ, 25 ਲੱਖ ਤੋਂ ਵੱਧ ਦਾ ਟਰਨਓਵਰ ਹੈ, ਢਾਈ ਏਕੜ ਤੋਂ ਵੱਧ ਜ਼ਮੀਨ ਹੈ ਜਾਂ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਤਾਂ ਰਾਸ਼ਨ ਕਾਰਡ ਕੱਟਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕਦੇ ਕਿਹਾ ਕਿ ਕਦੇ ਇਕ ਭਰਾ ਸਰਕਾਰੀ ਨੌਕਰੀ ‘ਤੇ ਲੱਗ ਜਾਂਦਾ ਹੈ। ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਉਹ ਸ਼ਹਿਰ ਸ਼ਿਫ਼ਟ ਹੋ ਜਾਂਦਾ ਹੈ, ਪਰਿਵਾਰ ਦੇ ਬਾਕੀ ਮੈਂਬਰਾਂ ਦਾ ਕੀ ਹੋਵੇਗਾ? ਜੇਕਰ ਜਿਸ ਦੇ ਨਾਮ ‘ਤੇ ਕਾਰਡ ਬਣਿਆ ਹੋਇਆ ਹੈ, ਉਸ ਦੇ ਨਾਂਅ ‘ਤੇ ਕਾਰ ਹੈ ਤਾਂ ਬਾਕੀਆਂ ਦਾ ਕੀ ਕਸੂਰ ਹੈ।

LEAVE A REPLY

Please enter your comment!
Please enter your name here