
ਸੋਮਵਾਰ ਨੂੰ ਐਲਾਨੇ ਗਏ ਯੂਪੀਐਸਈ ਦੇ ਨਤੀਜਿਆਂ ਵਿਚ ਜਲੰਧਰ ਵਾਸੀ ਅਰੂਸ਼ੀ ਸ਼ਰਮਾ ਨੇ 184ਵਾਂ ਰੈਂਕ ਹਾਸਲ ਕਰ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਐ। ਨਤੀਜਾ ਆਉਣ ਬਾਅਦ ਪਰਿਵਾਰ ਤੇ ਸ਼ਰਿਰ ਅੰਦਰ ਖੁਸ਼ੀ ਦੀ ਲਹਿਰ ਐ ਅਤੇ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਐ। ਇਸੇ ਦੌਰਾਨ ਪਰਿਵਾਰ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ। ਜਾਣਕਾਰੀ ਅਨੁਸਾਰ ਅਰੂਸ਼ੀ ਦੇ ਪਿਤਾ ਚਾਰਟਡ ਅਕਾਊਂਟੈਂਟ ਦਾ ਕੰਮ ਕਰਦੇ ਨੇ। ਪਰਿਵਾਰ ਵਿਚ ਮਾਤਾ ਪਿਤਾ ਤੋਂ ਇਲਾਵਾ ਇਕ ਛੋਟਾ ਭਰਾ ਐ। ਆਪਣੀ ਪ੍ਰਾਪਤੀ ਬਾਰੇ ਮੀਡੀਆ ਗੱਲਬਾਤ ਕਰਦਿਆਂ ਅਰੂਸ਼ੀ ਸ਼ਰਮਾ ਨੇ ਕਿਹਾ ਕਿ ਉਸ ਦੀ ਪਹਿਲਾਂ ਤੋਂ ਹੀ ਯੂਪੀਐਸਸੀ ਕਲੀਅਰ ਕਰਨ ਦਾ ਟੀਚਾ ਸੀ, ਜਿਸ ਨੂੰ ਉਹਨੇ ਸਖਤ ਮਿਹਨਤ ਦੇ ਬਲਬੂਤੇ ਪਾਸ ਕੀਤਾ ਐ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਸਾਈਕਾਲੋਜੀ ਕਾਲਜ ਤੋਂ ਗਰੈਜੂਏਸ਼ਨ ਪੂਰੀ ਕੀਤੀ। ਅਰੂਸੀ ਨੇ ਦੱਸਿਆ ਕਿ ਇਹ ਮੁਕਾਮ ਹਾਸਲ ਕਰਨ ਲਈ ਉਸ ਨੇ ਰੋਜ਼ਾਨਾ 8 ਤੋਂ 10 ਘੰਟਿਆਂ ਤਕ ਪੜ੍ਹਾਈ ਕਰਦੀ ਸੀ। ਉਸ ਨੇ ਦੱਸਿਆ ਜਿਸ ਤਰ੍ਹਾਂ ਅੱਜਕੱਲ੍ਹ ਦੀ ਪੀੜ੍ਹੀ ਜ਼ਿਆਦਾਤਰ ਸਮਾਂ ਸ਼ੋਸ਼ਲ ਮੀਡੀਆ ਦੇ ਗੁਜਾਰਦੀ ਐ ਪਰ ਉਸ ਨੇ ਆਪਣਾ ਸਾਰਾ ਧਿਆਨ ਪੜ੍ਹਾਈ ਵੱਲ ਹੀ ਰੱਖਿਆ, ਜਿਸ ਦੀ ਬਦੌਲਤ ਇਹ ਇਹ ਮੁਕਾਮ ਹਾਸਲ ਕਰਨ ਵਿਚ ਸਫਲ ਹੋਈ ਐ। ਉਸ ਨੇ ਨੌਜਵਾਨ ਪੀੜ੍ਹੀ ਨੂੰ ਸਖਤ ਮਿਹਨਤ ਦੀ ਆਦਤ ਪਾਉਣ ਦੀ ਅਪੀਲ ਕੀਤੀ ਤਾਂ ਜੋ ਆਪਣਾ ਮਨਚਾਹਿਆ ਮੁਕਾਮ ਹਾਸਲ ਕੀਤਾ ਜਾ ਸਕੇ।


