ਫਿਲੌਰ ’ਚ ਖੜ੍ਹੇ ਟਰੱਕ ਨਾਲ ਟਕਰਾਏ ਮੋਟਰ ਸਾਇਕਲ ਸਵਾਰ; ਦੋ ਜਣੇ ਹੋਏ ਗੰਭੀਰ ਜ਼ਖਮੀ, ਇਕ ਦੀ ਹਾਲਤ ਨਾਜ਼ੁਕ

0
4

ਜਲੰਧਰ ਅਧੀਨ ਆਉਂਦੇ ਪਿੰਡ ਭੱਟੀਆਂ ਨੇੜੇ ਅੱਜ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਥੇ ਸੜਕ ਕੰਢੇ ਖੜ੍ਹੇ ਸੀਮੈਂਟ ਬਜਰੀ ਰਲਾਉਣ ਵਾਲੇ ਟਰੱਕ ਵਿਚ ਇਕ ਮੋਟਰ ਸਾਈਕਲ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਦੋ ਮੋਟਰ ਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ।
ਮੌਕੇ ’ਤੇ ਪਹੁੰਚੀ ਐਸਐਸਐਫ ਟੀਮ ਨੇ ਦੋਵਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਐ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਮੋਟਰ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਜਦੋਂ ਉਹ ਫਿਲੌਰ-ਗੋਰਾਇਆ ਵਿਚਕਾਰ ਪੈਂਦੇ ਪਿੰਡ ਭੱਟੀਆਂ ਨੇੜੇ ਪਹੁੰਚੇ ਤਾਂ ਸੜਕ ਤੇ ਖੜ੍ਹੇ ਵਾਹਨ ਨਾਲ ਉਨ੍ਹਾਂ ਦੀ ਸਿੱਧੀ ਟੱਕਰ ਹੋ ਗਈ। ਪੁਲਿਸ ਨੇ ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਇਕ ਨੂੰ ਗੰਭੀਰ ਹਾਲਤ ਦੇ ਚਲਦਿਆਂ ਜਲੰਧਰ ਲਈ ਰੈਫਰ ਕਰ ਦਿੱਤਾ ਐ।

LEAVE A REPLY

Please enter your comment!
Please enter your name here