ਪੰਜਾਬ ਆਰਟਿਸਟ ਮਨਜੀਤ ਸਿੰਘ ਵੱਲੋਂ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ; ਸਟੈਚੂ ਬਣਾ ਕੇ ਜਸਵਿੰਦਰ ਭੱਲਾ ਨੂੰ ਦਿੱਤੀ ਸੱਚੀ ਸ਼ਰਧਾਂਜਲੀ By admin - August 23, 2025 0 4 Facebook Twitter Pinterest WhatsApp ਮੋਗਾ ਦੇ ਰਹਿਣ ਵਾਲੇ ਆਰਟਿਸਟ ਮਨਜੀਤ ਸਿੰਘ ਨੇ ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦਾ ਸਟੈਚੂ ਤਿਆਰ ਕਰ ਕੇ ਸੱਚੀ ਸ਼ਰਧਾਂਜਲੀ ਦਿੱਤੀ ਗਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਜਸਵਿੰਦਰ ਭੱਲਾ ਦੇ ਜਾਣ ਨਾਲ ਨਾਲ ਪੰਜਾਬੀ ਫਿਲਮ ਇੰਡਸਟਰੀ ਅਤੇ ਸਮੁੱਚੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਦੇ ਵੀ ਨਹੀਂ ਪੂਰਾ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀਆਂ ਜਸਵਿੰਦਰ ਸਿੰਘ ਭੱਲਾ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ ਅਤੇ ਜਦੋਂ ਸਾਨੂੰ ਉਨ੍ਹਾਂ ਦੇ ਜਾਣ ਦਾ ਪਤਾ ਲੱਗਿਆ ਤਾਂ ਅਸੀਂ ਆਪਣੀ ਕਲਾਂ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਮੰਨ ਬਣਾਇਆ ਅਤੇ ਪਿਛਲੇ ਢਾਈ ਤਿੰਨ ਘੰਟਿਆਂ ਤੋਂ ਅਸੀਂ ਇਹ ਸਟੇਚੂ ਬਣਾਉਣ ਵਿਚ ਲੱਗੇ ਹੋਏ ਹਾਂ।