ਮਾਨਸਾ ਦੀ ਅਦਾਲਤ ਵਿਚ ਮਰਹੂਮ ਸਿੱਧੂ ਮੂਸੇਵਾਲਾ ਕਤਲ ਕੇਸ ਮਾਮਲੇ ਸੁਣਵਾਈ ਹੋਈ। ਇਸ ਦੌਰਾਨ ਮੁਲਜ਼ਮਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ। ਇਸ ਮਾਮਲੇ ਵਿਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਦੀ ਵੀ ਗਵਾਹੀ ਲਈ ਪੇਸ਼ੀ ਸੀ। ਇਸ ਦੌਰਾਨ ਦੋ ਸਰਕਾਰੀ ਗਵਾਹ ਵੀ ਪੇਸ਼ ਹੋਏ, ਜਿਨ੍ਹਾਂ ਵਿਚੋਂ ਇਕ ਦੀ ਗਵਾਹੀ ਹੋਈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਵੀ ਅਦਾਲਤ ਵਿਚ ਗਵਾਹੀ ਲਈ ਪਹੁੰਚੇ ਸਨ ਪਰ ਉਨ੍ਹਾਂ ਦੀ ਗਵਾਹੀ ਨਹੀਂ ਹੋ ਸਕੀ, ਜਿਸ ਦੇ ਚਲਦਿਆਂ ਅਦਾਲਤ ਨੇ ਅਗਲੀ ਤਰੀਕ 12 ਸਤੰਬਰ ਤੈਅ ਕੀਤੀ ਐ।