ਪੰਜਾਬ ਪਟਿਆਲਾ ’ਚ ਟਿੱਪਰਾਂ ਦੀ ਟੱਕਰ ’ਚ ਇਕ ਮੌਤ, ਦੂਜਾ ਜ਼ਖਮੀ; ਮੌੜ ਕੱਟਣ ਦੌਰਾਨ ਦੋਵੇਂ ਟਿੱਪਰਾਂ ਦੀ ਆਪਸ ’ਚ ਹੋਈ ਟੱਕਰ By admin - August 22, 2025 0 4 Facebook Twitter Pinterest WhatsApp ਪਟਿਆਲਾ ਦੇ ਜ਼ੀਰਕਪੁਰ ਰੋਡ ’ਤੇ ਪੈਂਦੇ ਛੱਤ ਲਾਈਟ ਪੁਆਇੰਟ ਵਿਖੇ ਅੱਜ ਇਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਦੋ ਟਿੱਪਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਇਕ ਡਰਾਈਵਰ ਦੀ ਮੌਤ ਹੋ ਗਈ ਜਦਕਿ ਨਾਲ ਬੈਠਾ ਕਲੀਨਰ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਦੋਵੇਂ ਟਿੱਪਰ ਉਵਰਡੋਲ ਸਨ ਅਤੇ ਮੋਹਾਲੀ ਵੱਲੋਂ ਆਉਂਦੇ ਵੇਲੇ ਮੋੜ ਕੱਟਣ ਵੇਲੇ ਬੇਕਾਬੂ ਹੋ ਕੇ ਆਪਸ ਵਿਚ ਟਕਰਾ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਦੋਵੇਂ ਟਿੱਪਰ ਮੋਹਾਲੀ ਵਾਲੇ ਪਾਸਿਓਂ ਆ ਰਹੇ ਸਨ ਅਤੇ ਜਦੋਂ ਉਨ੍ਹਾਂ ਨੇ ਪਟਿਆਲਾ ਵਾਲੇ ਪਾਸੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਦੀ ਆਪਸਵਿਚ ਟੱਕਰ ਹੋ ਗਈ। ਜਿਸ ਕਾਰਨ ਪਿੱਛੇ ਆ ਰਹੇ ਟਿੱਪਰ ਦੇ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਨਾਲ ਬੈਠਿਆ ਕਲੀਨਰ ਗੰਭੀਰ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟਿੱਪਰ ਓਵਰਲੋਡ ਸਨ। ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਟਰੈਫਿਕ ਪੁਲਿਸ ਦੇ ਮੁਲਾਜ਼ਮ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4 ਵਜੇ ਵਾਪਰਿਆ ਹੈ ਜਿਸ ਕਾਰਨ ਸਾਰੇ ਪਾਸੇ ਲੰਬਾ ਜਾਮ ਲੱਗ ਗਿਆ ਜਿਸ ਨੂੰ ਮੁਸ਼ਕਲ ਨਾਲ ਚਾਲੂ ਕਰਵਾਇਆ ਗਿਆ ਐ।