ਜਲੰਧਰ ਅਧੀਨ ਆਉਂਦੇ ਗੁਰਾਇਆ ਸ਼ਹਿਰ ਅੰਦਰ ਚੋਰਾਂ ਵੱਲੋਂ ਇਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਐ। ਇੱਥੇ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਤਿੰਨ ਚੋਰਾਂ ਨੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੀ ਭਿਣਕ ਪੈਣ ਤੇ ਇਕੱਠਾ ਹੋਣ ਦੁਕਾਨਦਾਰਾਂ ਨੇ ਲੋਕਾਂ ਦੀ ਮਦਦ ਨਾਲ ਦੋ ਚੋਰਾਂ ਨੂੰ ਕਾਬੂ ਕਰ ਲਿਆ ਜਦਕਿ ਤੀਜਾ ਚੋਰ ਪੈਸਿਆਂ ਸਮੇਤ ਭੱਜਣ ਵਿਚ ਸਫਲ ਹੋ ਗਿਆ। ਲੋਕਾਂ ਨੇ ਦੋਵੇਂ ਚੋਰਾਂ ਨੂੰ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਐ। ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ।
ਦੁਕਾਨ ਦੇ ਮਾਲਕ ਸੰਜੀਵ ਹੀਰ ਦੇ ਦੱਸਣ ਮੁਤਾਬਕ ਉਹ ਰੁੜਕਾ ਰੋਡ ਤੇ ਇਲੈਕਟਰੋਨਿਕਸ ਦੀ ਦੁਕਾਨ ਕਰਦਾ ਐ ਅਤੇ ਉਹ ਦੁਕਾਨ ਦਾ ਦਰਵਾਜਾ ਬੰਦ ਕਰ ਕੇ ਘਰ ਰੋਟੀ ਖਾਣ ਗਿਆ ਸੀ ਕਿ ਇਸੇ ਦੌਰਾਨ ਤਿੰਨ ਮੋਟਰ ਸਾਈਕਲ ਨੌਜਵਾਨ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਗੱਲੇ ਵਿਚ ਪਏ 8 ਤੋਂ 10 ਹਜ਼ਾਰ ਚੋਰੀ ਕਰ ਲਏ।
ਇਸ ਦਾ ਪਤਾ ਸਾਹਮਣੇ ਬੈਠੇ ਦੁਕਾਨਦਾਰਾਂ ਨੂੰ ਲੱਗਾ, ਜਿਨ੍ਹਾਂ ਨੇ ਲੋਕਾਂ ਦੀ ਮਦਦ ਦੋ ਨੌਜਵਾਨਾਂ ਨੂੰ ਫੜ ਲਿਆ ਜਦਕਿ ਤੀਸਰਾ ਨੌਜਵਾਨ ਪੈਸੇ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਦੋਵਾਂ ਦਾ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਦੁਕਾਨਦਾਰਾਂ ਨੇ ਕਿਹਾ ਕਿ ਕੋਈ ਵੀ ਦੁਕਾਨਦਾਰ ਸੁਰੱਖਿਅਤ ਨਹੀਂ ਹੈ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਐ ਤਾਂ ਜੋ ਦੁਕਾਨਦਾਰ ਬਿਨਾਂ ਡਰ ਭੈਅ ਦੇ ਆਪਣਾ ਕਾਰੋਬਾਰ ਕਰ ਸਕਣ।