ਸਮਰਾਲਾ ਪੁਲਿਸ ਨੇ ਪਿੰਡਾਂ ਅੰਦਰ ਚਲਾਈ ਤਲਾਸ਼ੀ ਮੁਹਿੰਮ; ਆਪਰੇਸ਼ਨ ਕਾਸੋ ਤਹਿਤ ਘਰ-ਘਰ ਜਾ ਕੇ ਲਈ ਗਈ ਤਲਾਸ਼ੀ

0
6

ਸਮਰਾਲਾ ਸਥਾਨਕ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਇਲਾਕੇ ਦੇ  ਪਿੰਡਾਂ ਅੰਦਰ ਸਰਚ ਮੁਹਿੰਮ ਚਲਾਈ ਗਈ ਐ। ਇਸ ਦੇ ਤਹਿਤ ਪੁਲਿਸ ਨੇ ਪਿੰਡ ਕੁੱਬੇ, ਲਲਕਲਾ ਅਤੇ ਪਿੰਡ ਚਹਿਲਾਂ ਵਿਖੇ ਘਰ ਘਰ ਜਾ ਕੇ ਤਲਾਸ਼ੀ ਲਈ ਗਈ। ਪੁਲਿਸ ਨੇ ਚਾਰ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਐ। ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਦਾ ਡੋਪ ਟੈਸਟ ਕਰਵਾਇਆ ਜਾ ਰਿਹਾ ਐ ਅਤੇ ਰਿਪੋਰਟ ਪੌਜੇਟਿਵ ਰਹਿਣ ਦੀ ਸੂਰਤ ਵਿਚ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਇਹ ਕਾਸੋ ਆਪਰੇਸ਼ਨ ਦੀ ਸਫਲਤਾ ਲਈ ਸੱਤ ਵੱਖ-ਵੱਖ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ ਜਿਨਾਂ ਵੱਲੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਸਰਚ ਆਪਰੇਸ਼ਨ ਚਲਾਉਂਦੇ ਹੋਏ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਚਾਰ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਹਨਾਂ ਦੇ ਡੋਪ ਟੈਸਟ ਕਰਵਾਏ ਜਾ ਰਹੇ ਹਨ। ਜੇਕਰ ਇਹਨਾਂ ਦੇ ਡੋਪ ਟੈਸਟ ਪੋਜੀਟਿਵ ਆਉਂਦੇ ਹਨ ਤਾਂ ਇਹਨਾਂ ਖਿਲਾਫ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਇਲਾਜ ਲਈ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਅੱਜ ਦੇ ਇਸ ਕਾਸੋ ਆਪਰੇਸ਼ਨ ਵਿੱਚ ਪੁਲਿਸ ਨੂੰ ਨਸ਼ਿਆਂ ਦੀ ਰਿਕਵਰੀ ਹੋਣ ਦੀ ਵੀ ਉਮੀਦ ਹੈ।

LEAVE A REPLY

Please enter your comment!
Please enter your name here