ਸੰਗਰੂਰ ਦੇ ਪਿੰਡ ਭਟਾਲ ਕਲਾਂ ’ਚ ਬੂਟੇ ਪੁੱਟਣ ਦਾ ਮੁੱਦਾ ਗਰਮਾਇਆ; ਛੱਪੜ ਦੀ ਸਫਾਈ ਦੌਰਾਨ ਜੇਸੀਬੀ ਨਾਲ ਪੁੱਟੇ ਸੀ ਸੈਂਕੜੇ ਬੂਟੇ; ਜੀਓ ਤੇ ਜਿਉਣ ਦਿਓ ਸੰਸਥਾ ਨੇ ਕਾਰਵਾਈ ਦੀ ਕੀਤੀ ਮੰਗ

0
4

ਸੰਗਰੂਰ ਅਧੀਨ ਆਉਂਦੇ ਪਿੰਡ ਭਟਾਲ ਕਲਾਂ ਵਿਖੇ ਛੱਪੜ ਦੀ ਸਫਾਈ ਦੌਰਾਨ ਸੈਂਕੜੇ ਬੂਟੇ ਪੁੱਟੇ ਜਾਣ ਦਾ ਮੁੱਦਾ ਗਰਮਾ ਗਿਆ ਐ। ਜੀਓ ਅਤੇ ਜਿਉਣ ਦਿਓ ਨਾਮ ਦੇ ਸੰਸਥਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਪਿੰਡ ਦੀ ਗੁੱਗਾ ਮਾੜੀ ਕਮੇਟੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਸੰਸਥਾ ਦਾ ਇਲਜਾਮ ਐ ਕਿ ਕਮੇਟੀ ਨੇ ਜੇਸੀਬੀ ਨਾਲ ਛੱਪੜ ਦੀ ਸਫਾਈ ਕਰਦੇ ਸਮੇਂ ਸੈਂਕੜੇ ਬੂਟੇ ਪੁੱਟ ਦਿੱਤੇ ਨੇ ਜਾਂ ਮਿੱਟੀ ਹੇਠਾਂ ਦੱਬ ਦਿੱਤੀ ਨੇ। ਸੰਸਥਾ ਦਾ ਕਹਿਣਾ ਕਿ ਉਸ ਵੱਲੋਂ ਇਹ ਬੂਟੇ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਮਕਸਦ ਨਾਲ ਲਗਾਏ ਗਏ ਸੀ ਪਰ ਗੁੱਗਾ ਮਾੜੀ ਕਮੇਟੀ ਨੇ ਹਰੇ-ਭਰੇ ਬੂਟੇ ਬਰਬਾਦ ਕਰ ਦਿੱਤੇ ਨੇ। ਪੁਲਿਸ ਨੇ ਸੰਸਥਾ ਦੀ ਸ਼ਿਕਾਇਤ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਉਧਰ ਘਟਨਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਐ। ਸੰਸਥਾ ਦੇ ਝੰਡੇ ਹੇਠਾਂ ਇਕੱਠਾ ਹੋਏ ਸੈਂਕੜੇ ਨੌਜਵਾਨਾਂ ਨੇ ਇਨਸਾਫ ਨਾ ਮਿਲਣ ਤੇ ਸੰਘਰਸ਼ ਵਿੱਡਣ ਦਾ ਐਲਾਨ ਕੀਤਾ ਐ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਕਰੀਬ ਪਿਛਲੇ 10 ਸਾਲਾਂ ਤੋਂ ਨੌਜਵਾਨਾਂ ਵੱਲੋਂ ਜੀਉ ਤੇ ਜਿਉਣ ਦਿਓ ਸੰਸਥਾ ਬਣਾ ਕੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਗਲੀਆਂ ਚ ਹਜ਼ਾਰਾਂ ਬੂਟੇ ਲਗਾ ਕੇ ਉਨਾਂ ਦਾ ਪੁੱਤਾਂ ਵਾਂਗ ਪਾਲਣ ਪੋਸ਼ਣ ਕੀਤਾ ਗਿਆ।
ਇਸ ਸੰਸਥਾ ਤੋਂ ਪ੍ਰੇਰਿਤ ਹੋ ਕੇ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਵੀ ਨੌਜਵਾਨਾਂ ਦੇ ਦਿਲਾਂ ਚ ਵਾਤਾਵਰਨ ਪ੍ਰੇਮ ਜਾਗਿਆ ਤੇ ਜੀਓ ਤੇ ਜਿਉਣ ਦਿਓ ਸੰਸਥਾ ਦੀ ਸਹਾਇਤਾ ਨਾਲ ਕਈ ਕਈ ਏਕੜ ਵਿੱਚ ਝਿੜੀਆਂ / ਬਾਗ ਲਗਾਏ , ਕੁਝ ਦਿਨ ਪਹਿਲਾਂ ਪਿੰਡ ਭਟਾਲ ਕਲਾਂ ਦੀ ਗੁੱਗਾ ਮਾੜੀ ਕਮੇਟੀ ਵੱਲੋਂ ਮੇਲਾ ਲੱਗਣ ਤੋਂ ਪਹਿਲਾਂ ਛੱਪੜੀ ਦੀ ਸਾਫ ਸਫਾਈ ਕੀਤੀ ਗਈ ਜਿਸ ਦੌਰਾਨ ਜੇਸੀਬੀ ਮਸ਼ੀਨ ਨਾਲ ਛੱਪੜ ਦੇ ਕੰਢੇ ਕਰੀਬ ਦੋ ਸਾਲ ਪਹਿਲਾਂ ਲਗਾਏ ਗਏ ਸੈਂਕੜੇ ਬੂਟੇ ਪੁੱਟ ਗਏ ਜਾਂ ਮਿੱਟੀ ਚ ਦੱਬ ਗਏ। ਜਿਸ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਉਕਤ ਸਥਾਨ ਤੇ ਪਿੰਡ ਭੂਟਾਲ ਕਲਾਂ ਤੇ ਨੇੜਲੇ ਪਿੰਡਾਂ ਦੇ ਸੈਂਕੜੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਰਕਾਰ ਤੋਂ ਜਿੰਮੇਵਾਰ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਇਨਸਾਫ ਨਾ ਮਿਲਣ ਤੇ ਸੰਘਰਸ਼ ਵਿੱਢਣ ਦਾ ਵੀ ਐਲਾਨ ਕੀਤਾ।

LEAVE A REPLY

Please enter your comment!
Please enter your name here