ਪੰਜਾਬ ਗੁਰਦਾਸਪੁਰ ਦੇ ਥਾਣਾ ਕਾਦੀਆਂ ਪੁਲਿਸ ਸੁਲਝਾਇਆ ਚੋਰੀ ਦਾ ਮਾਮਲਾ; 24 ਘੰਟਿਆਂ ਅੰਦਰ ਚੋਰਾਂ ਨੂੰ ਕਾਬੂ ਕਰ ਨਕਦੀ ਤੇ ਗਹਿਣੇ ਬਰਾਮਦ By admin - August 21, 2025 0 3 Facebook Twitter Pinterest WhatsApp ਗੁਰਦਾਸਪੁਰ ਅਧੀਨ ਆਉਂਦੇ ਥਾਣਾ ਕਾਦੀਆਂ ਦੀ ਪੁਲਿਸ ਨੇ ਪਿਛਲੇ ਦਿਨੀਂ ਰਜਾਦਾ ਰੋਡ ਤੇ ਹੋਏ ਚੋਰੀ ਦਾ ਮਾਮਲੇ ਨੂੰ ਸੁਲਝਾਉਣ ਲਿਆ ਐ। ਪੁਲਿਸ ਨੇ ਮਹਿਜ 24 ਘੰਟਿਆਂ ਅੰਦਰ ਤਿੰਨ ਚੋਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀਸ਼ੁਦਾ ਗਹਿਣੇ ਤੇ ਨਕਦੀ ਬਰਾਮਦ ਕਰ ਲਈ ਐ। ਤਿੰਨ ਚੋਰ ਹਿਮਾਚਲ ਦੇ ਰਹਿਣ ਵਾਲੇ ਨੇ ਅਤੇ ਇੱਥੇ ਰਹਿ ਕੰਮ ਕਰਨ ਦੇ ਨਾਲ ਨਾਲ ਲੋਕਾਂ ਦੇ ਘਰਾਂ ਦੀ ਰੇਕੀ ਕਰਨ ਬਾਅਦ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ। ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈਣ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮਾਂ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅੱਜ ਡੀਐਸਪੀ ਸ੍ਰੀ ਹਰਗੋਬਿੰਦਪੁਰ ਹਰੀਸ਼ ਬਹਿਲ ਅਤੇ ਐਸਐਚ ਓ ਕਾਦੀਆਂ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ ਚੋਰਾਂ ਨੂੰ ਟਰੇਸ ਕੀਤਾ ਅਤੇ ਗਿਰਫਤਾਰ ਕਰਕੇ ਇਹਨਾਂ ਕੋਲੋਂ ਚੋਰੀ ਦਾ ਸਮਾਨ ਬਰਾਮਦ ਕਰ ਲਿਆ। ਉਹਨਾਂ ਕਿਹਾ ਕਿ ਇਹ ਤਿੰਨੋਂ ਚੋਰ ਹਿਮਾਚਲ ਦੇ ਰਹਿਣ ਵਾਲੇ ਸਨ ਅਤੇ ਕਾਦੀਆਂ ਵਿਖੇ ਵੱਖ ਵੱਖ ਥਾਵਾਂ ਤੇ ਕੰਮ ਕਰ ਰਹੇ ਸਨ। ਮੁਲਜ਼ਮ ਪਹਿਲਾਂ ਲੋਕਾਂ ਦੇ ਘਰਾਂ ਦੀ ਰੇਕੀ ਕਰਦੇ ਸੀ ਅਤੇ ਬਾਅਦ ਵਿੱਚ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਇਹ ਤਿੰਨੋਂ ਹਿਮਾਚਲ ਦੇ ਰਹਿਣ ਵਾਲੇ ਸਨ ਅਤੇ ਦਿਹਾੜੀ ਦੱਪੇ ਦਾ ਕੰਮ ਕਰਨ ਦਾ ਲੋਕ ਦਿਖਾਵਾ ਕਰਦੇ ਸਨ ਅਤੇ ਜਿਨਾਂ ਦਾ ਬੈਕਗਰਾਉਂਡ ਕਾਫੀ ਕ੍ਰਿਮੀਨਲ ਹੈ ਜਿਨਾਂ ਦੇ ਉੱਪਰ ਛੇ ਛੇ ਸੱਤ ਸੱਤ ਪਰਚੇ ਪਹਿਲਾਂ ਹੀ ਦਰਜ ਸਨ ਜਿੱਥੇ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਵੇਗਾ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਵੱਲੋਂ ਚੋਰੀ ਕੀਤਾ ਸਾਰਾ ਸਮਾਨ ਬਰਾਮਦ ਕਰ ਲਿਆ ਹੈ ਅਤੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।