ਪੰਜਾਬ ਖੰਨਾ ਪੁਲਿਸ ਦੇ ਬੁਲਿਟ ਦੇ ਪਟਾਕਿਆਂ ਖਿਲਾਫ਼ ਸਖਤੀ; ਨਾਕੇ ਦੌਰਾਨ 150 ਦੇ ਕਰੀਬ ਕੀਤਾ ਗਏ ਚਲਾਨ; ਰੋਡ-ਰੂਲਰ ਨਾਲ ਨਕਾਰਾ ਕੀਤੇ ਜ਼ਬਤ ਕੀਤੇ ਸਲਾਂਸਰ By admin - August 21, 2025 0 8 Facebook Twitter Pinterest WhatsApp ਖੰਨਾ ਪੁਲਿਸ ਨੇ ਬੁਲਿਟ ਨਾਲ ਪਟਾਕੇ ਮਾਰਨ ਵਾਲਿਆਂ ਨੂੰ ਸਬਕ ਸਿਖਾਉਣ ਦੀ ਮੁਹਿੰਮ ਵਿੱਢੀ ਹੋਈ ਐ, ਜਿਸ ਦੇ ਤਹਿਤ ਨਾਕੇਬੰਦੀ ਕਰ ਕੇ 150 ਦੇ ਕਰੀਬ ਲੋਕਾਂ ਦੇ ਚੱਲਾਨ ਕੀਤੇ ਗਏ। ਇਸ ਦੌਰਾਨ ਪੁਲਿਸ ਨੇ ਵੱਡੀ ਗਿਣਤੀ ਸਲਾਂਸਰ ਜ਼ਬਤ ਕੀਤੇ ਗਏ ਜਿਨ੍ਹਾਂ ਨੂੰ ਬਾਅਦ ਵਿਚ ਰੋਡ-ਰੂਲਰ ਦੀ ਮਦਦ ਨਾਲ ਨਕਾਰਾ ਕਰ ਦਿੱਤਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕਰਮਵੀਰ ਸਿੰਘ ਨੇ ਤੂਰ ਨੇ ਕਿਹਾ ਕਿ ਬੁਲਿਟ ਨਾਲ ਪਟਾਕੇ ਪਾ ਕੇ ਆਵਾਜ਼ ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਤਹਿਤ ਅੱਜ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਐ।