ਪੰਜਾਬ ਸੁਜਾਨਪੁਰ ਪੁਲਿਸ ਨੇ ਚੋਰੀ ਦਾ ਮਾਮਲਾ ਸੁਲਝਾਇਆ; ਤਿੰਨ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਕੀਤੀ ਸ਼ੁਰੂ By admin - August 21, 2025 0 5 Facebook Twitter Pinterest WhatsApp ਪਠਾਨਕੋਟ ਦੇ ਥਾਣਾ ਸੁਜਾਨਪੁਰ ਦੀ ਪੁਲਿਸ ਨੇ ਪਿੰਡ ਗੰਦਾਲਾਲਾਹੜੀ ਵਿਖੇ ਹੋਈਆਂ ਚੋਰੀਆਂ ਦੇ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਐ। ਫੜੇ ਗਏ ਮੁਲਜਮਾਂ ਦੀ ਪਛਾਣ ਸੰਨੀ, ਵਿਨੋਦ ਤੇ ਮੋਹਨ ਸਿੰਘ ਵਾਸੀ ਗੰਦੜਾ ਲਾੜੀ ਵਜੋਂ ਹੋਈ ਐ। ਮੁਲਜਮਾਂ ਨੇ ਮੁਢਲੀ ਪੁਛਗਿੱਛ ਦੌਰਾਨ ਦੋ ਹੋਰ ਚੋਰੀਆਂ ਕਰਨ ਦੀ ਗੱਲ ਕਬੂਲੀ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਜਾਨਪੁਰ ਮੋਹੀਤ ਟਾਕ ਨੇ ਦੱਸਿਆ ਕਿ ਦੀਪਕ ਕੁਮਾਰ ਵਾਸੀ ਗੰਦਲਾ ਲਾੜੀ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਬਾਹਰ ਗਿਆ ਸੀ ਤਾਂ ਜਦੋਂ ਘਰ ਆਣ ਕੇ ਦੇਖਿਆ ਤਾਂ ਉਸ ਦੇ ਘਰੋਂ ਸੋਨੇ ਦੇ ਜੇਵਰ ਚੋਰੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਘਟਨਾ ਲਈ ਜਿੰਮੇਵਾਰ ਤਿੰਨ ਲੋਕਾਂ ਨੂੰ ਟਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਐ। ਮੁਲਜਮਾਂ ਨੇ ਪੁਲਿਸ ਕੋਲ ਦੋ ਹੋਰ ਚੋਰੀਆਂ ਕਰਨ ਦੀ ਗੱਲ ਕਬੂਲੀ ਨੇ। ਪੁਲਿਸ ਵੱਲੋਂ ਮੁਲਜਮਾਂ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।