ਸੁਲਤਾਨਪੁਰ ਲੋਧੀ ’ਚ ਮਹਿਲਾ ਚੋਰ ਦਾ ਅਨੋਖਾ ਕਾਰਨਾਮਾ; ਘਰ ਦੇ ਬਾਹਰੋਂ ਐਕਟਿਵਾ ਲੈ ਕੇ ਪੈਦਲ ਹੀ ਹੋਈ ਫਰਾਰ; ਘਟਨਾ ਸੀਸੀਟੀਵੀ ਕੈਮਰੇ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
4

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਇਕ ਮਹਿਲਾ ਚੋਰ ਦਾ ਅਨੋਖਾ ਕਾਰਨਾਮਾ ਸਾਹਮਣੇ ਆਇਆ ਐ। ਇੱਥੇ ਇਕ ਮਹਿਲਾ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰ ਕੇ ਫਰਾਰ ਹੋ ਗਈ। ਇਸ ਮਹਿਲਾ ਨੇ ਪਹਿਲਾਂ ਐਕਟਿਵਾ ਲਾਕ ਤੋੜ੍ਹਿਆ ਅਤੇ ਫਿਰ ਪੈਦਲ ਹੀ ਐਕਟਿਵਾ ਨੂੰ ਰੇਹੜ ਕੇ ਫਰਾਰ ਹੋ ਗਈ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈਆਂ ਨੇ। ਇਹ ਮਹਿਲਾ ਚੋਰ ਅੱਗੇ ਜਾ ਕੇ ਐਕਟਿਵਾ ਨੂੰ ਜਾਅਲੀ ਚਾਬੀ ਲਗਵਾ ਕੇ ਫਰਾਰ ਹੋ ਗਈ। ਐਕਟਿਵਾ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਸੀਸੀਟੀਵੀ ਤਸਵੀਰਾਂ ਵਿਚ ਇਹ ਮਹਿਲਾ ਐਕਟਿਵਾ ਰੇਹੜ ਕੇ ਲਿਜਾਉਂਦੀ ਦਿਖਾਈ ਦੇ ਰਹੀ ਐ। ਜਾਣਕਾਰੀ ਅਨੁਸਾਰ ਇਹ ਔਰਤ ਐਕਟਿਵਾ ਦਾ ਲਾਕ ਤੋੜਨ ਮਗਰੋਂ 3 ਕਿਲੋਮੀਟਰ ਤੱਕ ਰੇਹੜ ਕੇ ਲੈ ਗਈ ਅਤੇ ਅੱਗੇ ਜਾ ਕੇ ਇਸ ਨੇ ਐਕਟਿਵਾ ਨੂੰ ਜਾਅਲੀ ਜਾਬੀ ਲਗਵਾਈ ਸੀ। ਘਟਨਾ ਸ਼ਹਿਰ ਦੇ ਭੀੜ-ਭੜੱਕੇ ਵਾਲੇ ਵਾਲੇ ਇਲਾਕੇ ਮੁਹੱਲਾ ਕੁਰਲਾ ਦੀ ਐ ਜਿੱਥੇ ਇੱਕ ਘਰ ਦੇ ਬਾਹਰੋਂ ਇਕੱਲੀ ਔਰਤ ਐਕਟਿਵਾ ਸਕੂਟਰੀ ਦਾ ਲੋਕ ਤੋੜ ਕੇ ਉਸ ਨੂੰ ਚੋਰੀ ਕਰ ਕੇ ਰਫੂਚੱਕਰ ਹੋ ਗਈ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਦੀਪਕ ਕੁਮਾਰ ਭਾਗਰੱਥ ਨੇ ਦੱਸਿਆ ਕਿ ਮੈਂ ਜਦੋਂ ਸ਼ਾਮ ਨੂੰ 4 ਕੁ ਵਜੇ ਘਰ ਆਇਆ ਤਾਂ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਆਪਣੀ ਸਕੂਟਰੀ ਕਿੱਥੇ ਹੈ ਤਾਂ ਉਹਨਾਂ ਕਿਹਾ ਕਿ ਬਾਹਰ ਗਲੀ ਵਿੱਚ ਖੜੀ ਹੈ ਜਦੋਂ ਅਸੀਂ ਗਲੀ ਵਿੱਚ ਦੇਖੀ ਤਾਂ ਸਕੂਟਰੀ ਨਹੀਂ ਸੀ ਅਸੀਂ ਆਸ ਪਾਸ ਲੱਭਣ ਦੀ ਕੋਸ਼ਿਸ਼ ਕੀਤੀ ਸਕੂਟਰੀ ਨਹੀਂ ਲੱਭੀ। ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਤਾਂ ਇੱਕ ਔਰਤ ਦਿਨ ਦਿਹਾੜੇ ਉਹਨਾਂ ਦੀ ਸਕੂਟਰੀ ਦਾ ਲੌਕ ਤੋੜ ਕੇ ਸਕੂਟਰੀ ਲੈ ਗਈ। ਉਸ ਔਰਤ ਕੋਲੋਂ ਇਹ ਸਕੂਟਰੀ ਸਟਾਰਟ ਨਹੀਂ ਹੋਈ ਪਰ ਕਰੀਬ ਉਹ ਤਿੰਨ ਕਿਲੋਮੀਟਰ  ਸਕੂਟਰੀ ਨੂੰ ਪੈਦਲ ਰੇਹੜ ਕੇ ਹੀ ਲੈ ਗਈ।
ਇਸ ਮੌਕੇ ਦੀਪਕ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਸਾਡਾ ਮੋਟਰਸਾਈਕਲ ਵੀ ਚੋਰੀ ਹੋ ਗਿਆ ਸੀ ਜੋ ਅਜੇ ਤੱਕ ਸਾਨੂੰ ਨਹੀਂ ਲੱਭਿਆ ਅਸੀਂ ਉਸ ਸਮੇਂ ਵੀ ਪੁਲਿਸ ਨੂੰ ਕੰਪਲੇਂਟ ਲਿਖਾਈ ਸੀ ਵਾਰ ਵਾਰ ਪੁਲਿਸ ਦੇ ਥਾਣੇ ਚੱਕਰ ਵੀ ਮਾਰੇ ਪਰ ਸਾਡਾ ਮੋਟਰਸਾਈਕਲ ਨਹੀਂ ਮਿਲਿਆ ਹੁਣ ਫੇਰ ਸਾਡੀ ਐਕਟੀਵਾ ਸੂਟਰੀ ਚੋਰੀ ਹੋ ਗਈ ਹੈ ਜੋ ਅਜੇ ਤੱਕ ਨਹੀਂ ਲੱਭ ਰਹੇ। ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਐ।
ਉਧਰ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਮੁਖੀ ਇੰਸਪੈਕਟਰ ਸੋਨਮਦੀਪ ਕੌਰ ਨੇ ਦੱਸਿਆ ਕਿ ਜਲਦ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਮਹਿਲਾ ਨੂੰ ਕਾਬੂ ਕਰ ਲਿਆ ਜਾਵੇਗਾ। ਅਪਰਾਧ ਕਰਨ ਵਾਲਾ ਕੋਈ ਵੀ ਹੋਵੇ, ਕਾਨੂੰਨ ਤੋਂ ਨਹੀਂ ਬਚ ਸਕਦਾ। ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਅਪਰਾਧ ਕਰਨ ਵਾਲਿਆਂ ਨੂੰ ਫੜ ਰਹੀ ਹੈ। ਇਸ ’ਚ ਭਾਵੇਂ ਔਰਤਾਂ ਹੋਵੇ ਜਾਂ ਔਰਤਾਂ ਹੋਵੇ, ਕੋਈ ਫਰਕ ਨਹੀਂ ਪੈਂਦਾ। ਪੁਲਿਸ ਆਪਣਾ ਕੰਮ ਕਰਦੀ ਰਹੇਗੀ।

LEAVE A REPLY

Please enter your comment!
Please enter your name here