ਪੰਜਾਬ ਹੁਸ਼ਿਆਰਪੁਰ ਦੇ ਮਾਹਿਲਪੁਰ ਸਿਵਲ ਹਸਪਤਾਲ ਅੰਦਰ ਹੰਗਾਮਾ; ਨੌਜਵਾਨਾਂ ਦੇ ਦੋ ਧੜਿਆਂ ਵੱਲੋਂ ਇਕ-ਦੂਜੇ ’ਤੇ ਹਥਿਆਰਾਂ ਨਾਲ ਹਮਲਾ By admin - August 20, 2025 0 3 Facebook Twitter Pinterest WhatsApp ਹੁਸਿਆਰਪੁਰ ਅਧੀਨ ਆਉਂਦੇ ਮਾਹਿਲਪੁਰ ਦੇ ਸਿਵਲ ਹਸਪਤਾਲ ਦੇ ਬਾਹਰ ਉਸ ਵੇਲੇ ਮਾਹੌਲ ਤਣਾਅ ਵਾਲੇ ਬਣ ਗਏ ਜਦੋਂ ਓਐਸਡੀਟੀ ਸੈਂਟਰ ਵਿਖੇ ਦਵਾਈ ਲੈਣ ਆਏ ਨੌਜਵਾਨ ਆਪਸ ਵਿਚ ਭਿੱੜ ਗਏ। ਇਸੇ ਦੌਰਾਨ ਦੋਵੇਂ ਧਿਰਾ ਨੇ ਇਕ-ਦੂਜੇ ਤੇ ਤਲਵਾਰਾਂ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਝਗੜੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਇਸੇ ਦੌਰਾਨ ਨੌਜਵਾਨ ਲੜਦੇ ਲੜਦੇ ਹਸਪਤਾਲ ਦੇ ਅੰਦਰ ਚਲੇ ਗਏ, ਜਿਸ ਕਾਰਨ ਹਸਪਤਾਲ ਅੰਦਰ ਅਫਰਾ-ਤਫਰੀ ਵਾਲੇ ਹਾਲਾਤ ਬਣ ਗਏ ਅਤੇ ਲੋਕਾਂ ਨੇ ਭੱਜ ਕੇ ਜਾਨ ਬਚਾਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਦੱਸ ਦਈਏ ਕਿ ਇਹ ਨੌਜਵਾਨ ਆਏ ਦਿਨ ਹੀ ਲੜਾਈ ਝਗੜਾ ਕਰਦੇ ਰਹਿੰਦੇ ਹਨ ਜਿਸ ਤੋਂ ਆਮ ਦੁਕਾਨਦਾਰ ਵੀ ਬਹੁਤ ਤੰਗ ਤੇ ਪਰੇਸ਼ਾਨ ਹਨ। ਇਸ ਮੌਕੇ ਸਿਵਲ ਹਸਪਤਾਲ ਦੇ ਐਸਐਮਓ ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਇਹ ਨੌਜਵਾਨ ਓਐਸਟੀ ਸੈਂਟਰ ਵਿਖੇ ਦਵਾਈ ਖਾਣ ਲਈ ਆਉਂਦੇ ਹਨ ਤੇ ਅੱਜ ਉਨਾਂ ਵਿੱਚ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋ ਜਾਂਦਾ ਹੈ ਅਤੇ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਐ। ਇਸ ਸਬੰਧੀ ਥਾਣੇਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਹਸਪਤਾਲ ਤੋਂ ਕੋਈ ਵੀ ਚਿੱਟ ਜਾਂ ਇਤਲਾਹ ਨਹੀਂ ਆਈ ਹੈ ਤੇ ਉਹਨਾਂ ਵੱਲੋਂ ਮੌਕੇ ਤੇ ਜਾ ਕੇ ਗਸਤ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਆਪਣੇ ਤੌਰ ਤੇ ਮਾਮਲੇ ਦੀ ਜਾਂਚ ਕਰ ਰਹੀ ਐ।