ਪੰਜਾਬ ਫਿਰੋਜ਼ਪੁਰ ’ਚ ਰੀਲ ਬਣਾਉਣ ਨੂੰ ਲੈ ਕੇ ਭਿੱੜੇ ਦੋ ਪਰਿਵਾਰ; ਬਾਹਰੋਂ ਗੁੰਡੇ ਬੁਲਾ ਕੇ ਘਰ ’ਤੇ ਹਮਲੇ ਦੇ ਲੱਗੇ ਇਲਜ਼ਾਮ; ਪੀੜਤ ਧਿਰ ਨੇ ਮੰਗਿਆ ਇਨਸਾਫ਼, ਪੁਲਿਸ ਕਰ ਰਹੀ ਜਾਂਚ By admin - August 20, 2025 0 4 Facebook Twitter Pinterest WhatsApp ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਪਿੰਡ ਪੀਰ ਕੇ ਖਾਨਗੜ੍ਹ ਵਿੱਚ ਦੋ ਪਰਿਵਾਰਾਂ ਵਿਚਾਲੇ ਉਸ ਵੇਲੇ ਖੂਨੀ ਝੜਪ ਹੋ ਗਈ ਜਦੋਂ ਦੋਵੇਂ ਪਰਿਵਾਰ ਰੀਲ ਬਣਾਉਣ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਕੁੱਝ ਮਹੀਨੇ ਪਹਿਲਾਂ ਝਗੜਾ ਹੋਇਆ ਸੀ, ਜਿਸ ਨੂੰ ਪੰਚਾਇਤ ਨੇ ਵਿਚ ਪੈ ਕੇ ਨਿਪਟਾ ਦਿੱਤਾ ਸੀ ਪਰ ਇਸੇ ਰੰਜ਼ਿਸ ਨੂੰ ਲੈ ਕੇ ਅੱਜ ਇਕ ਧਿਰ ਵੱਲੋਂ ਬਾਹਰੋਂ ਬੰਦੇ ਮੰਗਵਾ ਕੇ ਦੂਜੀ ਧਿਰ ਤੇ ਘਰ ਤੇ ਹਮਲਾ ਕਰ ਦਿੱਤਾ। ਪੀੜਤ ਧਿਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਪੀੜਤ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਕੁਝ ਲੋਕਾਂ ਨਾਲ ਕੁਝ ਮਹੀਨੇ ਪਹਿਲੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਮਾਮਲਾ ਪੰਚਾਇਤ ਨੇ ਬੈਠ ਕੇ ਨਿਪਟਾ ਦਿੱਤਾ ਸੀ ਅਤੇ ਬਕਾਇਦਾ ਇਸਦਾ ਇੱਕ ਪੰਚਾਇਤ ਵੱਲੋਂ ਮਤਾ ਵੀ ਪਾਇਆ ਗਿਆ ਕਿ ਜੇਕਰ ਕੋਈ ਧਿਰ ਮਤੇ ਦੀ ਉਲੰਘਣਾ ਕਰਦੀ ਹੈ ਜਾਂ ਫਿਰ ਇੱਕ ਦੂਜੇ ਉੱਪਰ ਝਗੜੇ ਦੀ ਪਹਿਲ ਕਰਦੀ ਹੈ ਤਾਂ ਉਸ ਉੱਪਰ 50 ਹਜ ਜੁਰਮਾਨਾ ਲਗਾਇਆ ਜਾਏਗਾ ਅਤੇ ਉਸ ਉੱਪਰ ਪੰਚਾਇਤ ਬਣਦੀ ਕਾਰਵਾਈ ਕਰੇਗੀ ਪਰ ਫਿਰ ਵੀ ਦੂਜੀ ਧਿਰ ਵੱਲੋਂ ਪੀੜਤ ਧਿਰ ਉੱਪਰ ਬਾਹਰੋਂ ਬੰਦੇ ਬੁਲਾ ਕੇ ਹਮਲਾ ਕਰ ਦਿੱਤਾ ਗਿਆ। ਪੀੜਤ ਧਿਰ ਦਾ ਇਲਜਾਮ ਐ ਕਿ ਹਮਲਾਵਰਾਂ ਨੇ ਉਹਨਾਂ ਦੇ ਘਰ ਵਿੱਚ ਵੜ ਕੇ ਜੰਮ ਕੇ ਤੋੜ ਭੰਨ ਕੀਤੀ ਗਈ ਅਤੇ ਸਹੁਰਿਆਂ ਵੱਲੋਂ ਮਿਲਿਆ ਦਾਜ ਵੀ ਆਰੋਪੀਆਂ ਨੇ ਨਹੀਂ ਛੱਡਿਆ ਉਸ ਦੀ ਵੀ ਭੰਨਤੋੜ ਕੀਤੀ ਗਈ ਪੀੜਤਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ। ਉਧਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਇਸ ਬਾਬਤ ਸ਼ਿਕਾਇਤ ਪ੍ਰਾਪਤ ਹੋਈ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।