ਪੰਜਾਬ ਜਲੰਧਰ ’ਚ ਲੋਕਾਂ ਹੱਥੇ ਚੜ੍ਹੇ ਤਿੰਨ ਲੁਟੇਰੇ; ਰਾਹਗੀਰਾਂ ਤੋਂ ਮੰਗਲ ਸੂਤਰ ਖੋਹਣ ਦੀ ਕੀਤੀ ਕੋਸ਼ਿਸ਼; ਲੋਕਾਂ ਨੇ ਕੁਟਾਪਾ ਚਾੜ੍ਹਣ ਬਾਅਦ ਕੀਤਾ ਪੁਲਿਸ ਹਵਾਲੇ By admin - August 20, 2025 0 4 Facebook Twitter Pinterest WhatsApp ਜਲੰਧਰ ਦੇ ਡਾਬਾ ਲੋਹਾਰਾ ਰੋਡ ’ਤੇ ਬੀਤੀ ਸ਼ਾਮ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਲੋਕਾਂ ਨੇ ਰਾਹਗੀਰਾਂ ਤੋਂ ਖੋਹ ਦੀ ਕੋਸ਼ਿਸ਼ ਕਰਦੇ ਤਿੰਨ ਲੁਟੇਰਿਆਂ ਨੂੰ ਫੜ ਕੇ ਕੁਟਾਪਾ ਚਾੜ ਦਿੱਤਾ। ਇਹ ਲੁਟੇਰੇ ਬਿਹਾਰ ਤੋਂ ਆਏ ਇਕ ਜੋੜੇ ਨੂੰ ਰਸਤੇ ਵਿਚ ਘੇਰ ਕੇ ਮਹਿਲਾ ਤੋਂ ਮੰਗਲ ਸੂਤਰ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਬਦਮਾਸ਼ਾਂ ਨੇ ਜੋੜੇ ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਤੇ ਇਕੱਠਾ ਹੋਏ ਰਾਗਹੀਰਾਂ ਨੇ ਤਿੰਨਾਂ ਨੂੰ ਕਾਬੂ ਕਰ ਕੇ ਕੁਟਾਪਾ ਚਾੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ। ਰਾਹਗੀਰਾਂ ਦੇ ਦੱਸਣ ਮੁਤਾਬਕ ਤਿੰਨੇ ਬਦਮਾਸ਼ ਲੰਬੇ ਸਮੇਂ ਤੋਂ ਇਲਾਕੇ ਵਿੱਚ ਲਗਾਤਾਰ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਬਦਮਾਸ਼ਾਂ ਨੇ ਰੱਖੜੀ ਵਾਲੇ ਦਿਨ ਇੱਕ ਔਰਤ ਤੋਂ ਗਹਿਣੇ ਵੀ ਲੁੱਟ ਲਏ ਸਨ, ਜਿਸ ਦੌਰਾਨ ਔਰਤ ਗੰਭੀਰ ਜ਼ਖਮੀ ਹੋ ਗਈ ਸੀ। ਡਾਬਾ ਥਾਣਾ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।