ਪਟਿਆਲਾ ਪੁਲਿਸ ਨੇ ਗੁਰਪ੍ਰੀਤ ਉਰਫ ਪੌਂਟਾ ਨਾਮ ਦੇ ਬਦਮਾਸ਼ ਨੂੰ ਐਨਕਾਊਟਰ ਤੋਂ ਬਾਦ ਗ੍ਰਿਫਤਾਰ ਕੀਤਾ ਐ। ਜਾਣਕਾਰੀ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਮੁਲਜਮ ਨੂੰ ਰਾਊਡਅਪ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜਮ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜਮ ਨੂੰ ਜ਼ਖਮੀ ਹਾਲਤ ਵਿਚ ਕਾਬੂ ਕੀਤਾ ਐ। ਮੁਲਜਮ ਦੀ ਗ੍ਰਿਫਤਾਰ ਨਾਲ ਬੀਤੇ ਸਮੇਂ ਹੋਏ ਕਤਲ ਸਮੇਤ ਕਈ ਮਾਮਲੇ ਹੱਲ ਹੋ ਗਏ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਅਪਰਾਧੀ ਦੀ ਇਨਫੋਰਮੇਸ਼ਨ ਰਾਜਪੁਰਾ ਪੁਲਿਸ ਨੂੰ ਲੱਗੀ ਕਿ ਇਸ ਏਰੀਏ ਦੇ ਵਿੱਚ ਇਹ ਦਿਖਾਈ ਦਿੱਤਾ ਹੈ ਜਿਸ ਨੂੰ ਜਾਂਚ ਤੋਂ ਬਾਅਦ ਰਾਊਂਡ ਆਫ ਕੀਤਾ ਗਿਆ, ਇਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਰੁਕਿਆ ਨਹੀਂ ਉਲਟਾ ਇਸ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਚਾਰ ਫਾਇਰ ਕੀਤੇ।
ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਇਕ ਗੋਲੀ ਮੁਲਜਮ ਦੀ ਲੱਤ ਉੱਪਰ ਲੱਗੀ, ਜਿਸ ਨੂੰ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਤੇ ਪਹਿਲਾਂ ਵੀ ਡਕੈਤੀ ਤੇ ਹੋਰ ਕਈ ਅਪਰਾਧਿਕ ਮਾਮਲੇ ਦਰਜ ਨੇ। ਉਹਨਾਂ ਨੇ ਕਿਹਾ ਕਿ ਮੁਲਜਮ ਦੇ ਤਾਰ ਪਿਛਲੇ ਮਹੀਨੇ ਦੀ 20 ਤਰੀਕ ਹੋਏ ਕਤਲ ਮਾਮਲੇ ਨਾਲ ਵੀ ਜੁੜ ਰਹੇ ਨੇ। ਪੁਲਿਸ ਨੇ ਮੁਲਜਮ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।