ਪੰਜਾਬ ਪਟਿਆਲਾ ’ਚ ਢਾਬੇ ਤੋਂ ਸਖਸ਼ ਨਾਲ ਕੁੱਟਮਾਰ; ਪੀੜਤ ਨੂੰ ਹਸਪਤਾਲ ਕਰਵਾਇਆ ਦਾਖਲ; ਐਮਐਲਏ ਦੀ ਸ਼ਹਿ ’ਤੇ ਕੁੱਟਮਾਰ ਦੇ ਲੱਗੇ ਇਲਜ਼ਾਮ By admin - August 19, 2025 0 3 Facebook Twitter Pinterest WhatsApp ਪਟਿਆਲਾ ਦੇ ਪਿੰਡ ਚੰਨੇ ਵਿਖੇ ਸਥਿਤ ਢਾਬੇ ਤੇ ਦਿਲਵਾਰ ਸਿੰਘ ਨਾਮਕ ਸਖਸ਼ ਨਾਲ ਕੁੱਟਮਾਰ ਦੇ ਮੁੱਦੇ ਦੇ ਸਿਆਸਤ ਗਰਮਾ ਗਈ ਐ। ਪੀੜਤ ਧਿਰ ਨੇ ਘਟਨਾ ਲਈ ਹਲਕਾ ਵਿਧਾਇਕ ਬਲਜਿੰਦਰ ਕੌਰ ਨੂੰ ਜ਼ਿੰਮੇਵਾਰ ਦਸਦਿਆਂ ਕਾਰਵਾਈ ਦੀ ਮੰਗ ਕੀਤੀ ਐ। ਜ਼ਖਮੀ ਦੇ ਪਰਿਵਾਰ ਦਾ ਕਹਿਣਾ ਐ ਕਿ ਪੁਲਿਸ ਨੂੰ ਹਮਲਾਵਰਾਂ ਦੇ ਨਾਮ ਸਮੇਤ ਜਾਣਕਾਰੀ ਦਿੱਤੀ ਸੀ ਪਰ ਪੁਲਿਸ ਨੇ ਅਣਪਛਾਤਿਆਂ ਦੇ ਪਰਚਾ ਦਰਜ ਕਰ ਕੇ ਦਿੱਤਾ ਐ। ਦੂਜੇ ਪਾਸੇ ਪੁਲਿਸ ਨੇ ਦੋਸ਼ ਨਕਾਰਦਿਆਂ ਬਣਦੀ ਕਾਰਵਾਈ ਦੀ ਗੱਲ ਕਹੀ ਐ। ਜਾਣਕਾਰੀ ਅਨੁਸਾਰ ਪਟਿਆਲਾ ਦੇ ਪਸਿਆਣਾ ਥਾਣਾ ਦੇ ਪਿੰਡ ਚੰਨੋ ਨੇੜੇ ਪੈਂਦੇ ਸ਼ਰਮਾ ਢਾਬਾ ਦੇ ਉੱਪਰ ਅੱਜ ਤੜਕੇ 3 ਵਜੇ ਦੇ ਕਰੀਬ ਰਾਮਾ ਮੰਡੀ ਦੇ ਰਹਿਣ ਵਾਲੇ ਦਿਲਵਾਰ ਸਿੰਘ ਨਾਮਕ ਵਿਅਕਤੀ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟ ਮਾਰ ਕੀਤੀ ਗਈ ਸੀ, ਜਿਸ ਨੂੰ ਜ਼ਖਮੀ ਹਾਲਾਤ ਵਿੱਚ ਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੀੜਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਐ ਕਿ ਐਮਐਲਏ ਅਤੇ ਉਸਦੇ ਸਾਥੀਆਂ ਦੁਆਰਾ ਪਹਿਲਾਂ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਕੱਲ ਰਾਤ੍ਹ ਤਿੰਨ ਵਜੇ ਦੇ ਕਰੀਬ ਢਾਬੇ ਉੱਪਰ ਹੀ ਉਸਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ। ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਿਕ ਇਸ ਵਿਅਕਤੀ ਦੁਆਰਾ ਐਮਐਲਏ ਖਿਲਾਫ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਪਾਈਆਂ ਜਾਂਦੀਆਂ ਸਨ ਜਿਸ ਤੋਂ ਇਹ ਸਾਰਾ ਵਿਵਾਦ ਸ਼ੁਰੂ ਹੋਇਆ ਸੀ। ਇਸ ਸਬੰਧੀ ਐਸਐਚਓ ਪਸਿਆਣਾ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਇਸ ਸਬੰਧ ਵਿੱਚ ਅਸੀਂ ਜਖਮੀ ਵਿਅਕਤੀ ਦੇ ਬਿਆਨ ਕਲਮਬੰਦ ਕਰ ਲਏ ਹਨ ਅਤੇ 15 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਵੀਡੀਓ ਵਿੱਚ ਲਗਾਏ ਵਿਧਾਇਕਾ ਬਲਜੀਤ ਕੌਰ ਦੇ ਉੱਪਰ ਇਲਜ਼ਾਮਾਂ ਬਾਰੇ ਐਸਐਚਓ ਨੇ ਕਿਹਾ ਕਿ ਅਜੇ ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਘਟਨਾ ਦੇ ਵਿੱਚ ਅਸਲ ਵਿਅਕਤੀ ਕੌਣ ਸਨ। ਉਹਨਾਂ ਕਿਹਾ ਕਿ ਮਾਮਲੇ ਦੀ ਸੀਸੀਟੀਵੀ ਜਰੀਏ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।