ਪੰਜਾਬ ਗਿ. ਹਰਪ੍ਰੀਤ ਸਿੰਘ ਦਾ ਰਵਨੀਤ ਬਿੱਟੂ ਵੱਲ ਨਿਸ਼ਾਨਾ/ ਫਿਲਮ ਸਤਲੁਜ ਬਾਰੇ ਦਿੱਤੇ ਬਿਆਨ ਦੀ ਨਿੰਦਾ/ ਕਿਹਾ, ਕੇਰਲਾ ਸਟੋਰੀ ਚੱਲ ਸਕਦੀ ਹੈ ਤਾਂ ਸਤਲੁਜ ਕਿਉਂ ਨਹੀਂ… By admin - July 12, 2026 0 2 Facebook Twitter Pinterest WhatsApp ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫ਼ਿਲਮ ‘ਸਤਲੁਜ’ ਨੂੰ ਲੈ ਕੇ ਵਿਵਾਦ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਦੇਸ਼ ਵਿੱਚ ਰਿਲੀਜ਼ ਨਾ ਹੋਣ ਅਤੇ ਵਿਦੇਸ਼ਾਂ ਵਿੱਚ ਵੀ ਰੋਕ ਲੱਗਣ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਅਤੇ ਰਵਨੀਤ ਸਿੰਘ ਬਿੱਟੂ ਨੂੰ ਨਿਸ਼ਾਨੇ ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ‘ਦਿ ਕੇਰਲਾ ਸਟੋਰੀ’ ਅਤੇ ‘ਦਿ ਕਸ਼ਮੀਰ ਫਾਈਲਜ਼’ ਵਰਗੀਆਂ ਫ਼ਿਲਮਾਂ ਚੱਲ ਸਕਦੀਆਂ ਹਨ ਤਾਂ ਫਿਰ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਰਵਨੀਤ ਸਿੰਘ ਬਿੱਟੂ ਵੱਲੋਂ 25 ਹਜ਼ਾਰ ਡੈੱਡ ਬਾਡੀਆਂ ਦੇ ਸਬੂਤ ਮੰਗਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ, “ਜਿਹੜੀ ਸਾਂਝ ਉਸਦੇ ਦਾਦੇ ਤੋਂ ਨਹੀਂ ਟੁੱਟੀ, ਉਹ ਹੁਣ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਸਬੂਤਾਂ ਦੀ ਗੱਲ ਹੈ ਤਾਂ ਅਸੀਂ ਸਬੂਤ ਵੀ ਦੇ ਦੇਵਾਂਗੇ, ਪਰ ਪਹਿਲਾਂ ਰਵਨੀਤ ਬਿੱਟੂ ਖੁਦ ਆਪਣੇ ਦਾਵਿਆਂ ਦੇ ਸਬੂਤ ਦੇਣ। ਇਹ ਸਿਰਫ਼ ਭਾਈਚਾਰਕ ਸਾਂਝ ਖਰਾਬ ਕਰਨ ਵਾਲੀ ਰਾਜਨੀਤੀ ਹੈ, ਹੋਰ ਕੁਝ ਨਹੀਂ।”