ਪੰਜਾਬ ਗੁਰਦਾਸਪੁਰ ’ਚ ਗਰੀਬ ਦੇ ਅੰਦਰ ਦਿਨ-ਦਿਹਾੜੇ ਚੋਰੀ/ ਅੱਧਾ ਘੰਟਾ ਘਰੋਂ ਬਾਹਰ ਜਾਣ ਦੌਰਾਨ ਅੰਜ਼ਾਮ ਦਿੱਤੀ ਘਟਨਾ/ 10 ਹਜ਼ਾਰ ਨਕਦੀ, ਗੈਸ ਚੁੱਲ੍ਹੇ ਦਾ ਬਰਨਰ ਲੈ ਉਡਿਆ ਚੋਰ By admin - April 13, 2026 0 1 Facebook Twitter Pinterest WhatsApp । ਗੁਰਦਾਸਪੁਰ ਸ਼ਹਿਰ ਅੰਦਰ ਚੋਰੀਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਹਨੂਮਾਨ ਚੌਂਕ ਨੇੜਲੀ ਦਰਜੀਆਂ ਵਾਲੀ ਗਲੀ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਗਰੀਬ ਦੇ ਘਰ ਨੂੰ ਨਿਸ਼ਾਨਾ ਬਣਾਇਆ ਹੈ। ਘਟਨਾ ਵੇਲੇ ਘਰ ਦੀ ਔਰਤ ਅੰਧੇ ਘੰਟੇ ਲਈ ਸਬਜ਼ੀ ਲੈਣ ਗਈ ਸੀ ਕਿ ਪਿੱਛੋਂ ਘਰ ਅੰਦਰ ਦਾਖਲ ਹੋਇਆ ਚੋਰ 10 ਹਜ਼ਾਰ ਨਕਦੀ, ਐਲਈਡੀ ਤੇ ਗੈਸ ਚੁੱਲਿਆਂ ਦੇ ਬਰਨਰ ਲੈ ਕੇ ਫਰਾਰ ਹੋ ਗਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਘਰ ਦਾ ਮਾਲਕ ਇੱਕ ਸੋਡਾ ਵਾਟਰ ਬਣਾਉਣ ਵਾਲੀ ਰੇਹੜੀ ਉਤੇ ਨੌਕਰੀ ਕਰਦਾ ਹੈ ਅਤੇ ਉਸਨੇ ਇਹ ਪੈਸੇ ਬੀਤੇ ਦਿਨੀਂ ਦੁਰਘਟਨਾ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਹਿਮਾਂਸ਼ੂ ਦੇ ਇਲਾਜ ਵਿੱਚ ਮਦਦ ਲਈ ਆਪਣੇ ਮਾਲਕ ਕੋਲੋਂ ਐਡਵਾਂਸ ਲੈ ਕੇ ਘਰ ਵਿੱਚ ਰੱਖੇ ਸੀ। ਉੱਥੇ ਹੀ ਗਲੀ ਵਿੱਚ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਇੱਕ ਸ਼ੱਕੀ ਚੋਰ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ ਜੋ ਨਸ਼ੇ ਦੀ ਹਾਲਤ ਵਿੱਚ ਝੂਮਦਾ ਹੋਇਆ ਘਰ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਘਰ ਦੇ ਮਾਲਕ ਚਰਨਦਾਸ ਅਨੁਸਾਰ ਚੋਰ ਘਰ ਵਿੱਚ ਤਾਲਾ ਤੋੜ ਕੇ ਵੜਿਆ ਸੀ ਅਤੇ ਤਾਲਾ ਵੀ ਸ਼ਾਇਦ ਨਾਲ ਹੀ ਲੈ ਗਿਆ ਹੈ। ਉਸ ਦੀ ਪਤਨੀ ਜਦੋਂ ਸਬਜ਼ੀ ਲੈ ਕੇ ਆਈ ਤਾਂ ਉਸਨੇ ਵੇਖਿਆ ਕਿ ਦਰਵਾਜ਼ਾ ਖੁੱਲਿਆ ਹੋਇਆ ਸੀ ਅਤੇ ਜਦੋਂ ਅੰਦਰ ਗਈ ਤਾਂ ਸਾਰਾ ਸਮਾਨ ਵਿਖਰਿਆ ਹੋਇਆ ਸੀ। ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਦਾ ਥਾਣਾ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।