ਪੰਜਾਬ ਫਾਜਿਲਕਾ ਦੀ ਸਾਦਕੀ ਚੌਂਕੀ ਨੇੜੇ ਕਾਨਿਆਂ ਨੂੰ ਲੱਗੀ ਅੱਗ/ ਪਾਕਿਸਤਾਨ ਵੱਲੋਂ ਆਈ ਅੱਗ ਨੇ ਧਾਰਿਆ ਭਿਆਨਕ ਰੂਪ By admin - April 13, 2026 0 1 Facebook Twitter Pinterest WhatsApp ਫਾਜਿਲਕਾ ਦੇ ਸਰਹੱਦੀ ਇਲਾਕੇ ਵਿਚ ਹਾਲਾਤ ਉਸ ਵੇਲੇ ਅਫਰਾ-ਤਫਰਾ ਵਾਲੇ ਬਣ ਗਏ ਜਦੋਂ ਸਰਹੱਦੀ ਇਲਾਕੇ ਸਾਦਕੀ ਚੌਂਕੀ ਨੇੜੇ ਸਥਿਤ ਕਾਨਿਆਂ ਵਿਚ ਅਚਾਨਕ ਅੱਗ ਲੱਗ ਗਈ। ਇਹ ਅੱਗ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਅੰਦਰ ਦਾਖਲ ਹੋਈ ਸੀ। ਉਧਰ ਪਾਕਿਸਤਾਨ ਵਾਲੇ ਪਾਸੇ ਵੀ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈ। ਅੱਗ ਭਾਰਤ ਵਾਲੇ ਪਾਸੇ ਆਉਣ ਤੋਂ ਬਾਅਦ ਬੀਐਸਐਫ ਨੇ ਸਥਾਨਕ ਵਾਸੀਆਂ ਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਲੋਕਾਂ ਦੇ ਦੱਸਣ ਮੁਤਾਬਕ ਇਲਾਕੇ ਅੰਦਰ ਭਾਰੀ ਮਾਤਰਾ ਵਿਚ ਪੱਕੀ ਕਣਕ ਦੀ ਫਸਲ ਖੜ੍ਹੀ ਹੈ ਅਤੇ ਅੱਗ ਫੈਲਣ ਤੇ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਉਤੇ ਸਮਾਂ ਰਹਿੰਦੇ ਕਾਬੂ ਪਾ ਲੈਣ ਕਾਰਨ ਵੱਡਾ ਨੁਕਸਾਨ ਟੱਲ ਗਿਆ ਹੈ। ਅੱਗ ਲੱਗਣ ਤੋਂ ਬਾਅਦ, ਸਰਹੱਦ ਨੇੜੇ ਪੱਕਾ ਚਿਸ਼ਤੀ ਪਿੰਡ ਦੇ ਗੁਰਦੁਆਰੇ ਵਿੱਚ ਅਨਾਊਂਸਮੈਂਟ ਕੀਤੀ ਗਈ, ਜਿਸ ਤੋਂ ਬਾਦ ਪਿੰਡ ਵਾਸੀ ਟਰੈਕਟਰ ਟਰਾਲੀਆਂ ਅਤੇ ਪਾਣੀ ਦੇ ਟੈਂਕਰਾਂ ਸਮੇਤ ਮੌਕੇ ਤੇ ਪਹੁੰਚੇ। ਇਸ ਦੌਰਾਨ, ਫਾਜ਼ਿਲਕਾ ਵਿੱਚ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਜੋ ਮੌਕੇ ‘ਤੇ ਪਹੁੰਚ ਗਈ। ਪਾਕਿਸਤਾਨ ਨੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਦਾ ਫਾਈਬਰਗੇਟ ਵੀ ਆਪਣੇ ਖੇਤਰ ਵਿੱਚ ਲੱਗੀ ਅੱਗ ਬੁਝਾਉਣ ਲਈ ਪਹੁੰਚਿਆ। ਬੀਐਸਐਫ ਅਤੇ ਪਿੰਡ ਵਾਸੀਆਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਵਿੱਚ ਕਣਕ ਦੀ ਜ਼ਿਆਦਾਤਰ ਫਸਲ ਪੱਕ ਚੁੱਕੀ ਹੈ, ਅਤੇ ਇਸ ਅੱਗ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ। ਬੀਐਸਐਫ ਦੇ ਜਵਾਨਾਂ, ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੁਝ ਹੀ ਸਮੇਂ ਵਿੱਚ ਅੱਗ ‘ਤੇ ਕਾਬੂ ਪਾ ਲਿਆ। ਪਿੰਡ ਵਾਸੀਆਂ ਨੇ ਮੀਡੀਆ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ।