ਪੰਜਾਬ ਖਮਾਣੋਂ ਪੁਲਿਸ ਵੱਲੋਂ ਸ਼ੂਟਰ ਦਾ ਐਨਕਾਊਟਰ/ ਹਥਿਆਰ ਰਿਕਵਰੀ ਦੌਰਾਨ ਚੱਲੀਆਂ ਗੋਲੀਆਂ/ ਜ਼ਖਮੀ ਮੁਲਜ਼ਮ ਨੂੰ ਹਸਪਤਾਲ ਕਰਵਾਇਆ ਦਾਖਲ By admin - April 12, 2026 0 1 Facebook Twitter Pinterest WhatsApp ਖਮਾਣੋਂ ਪੁਲਿਸ ਵੱਲੋਂ ਵਪਾਰੀ ਦੇ ਘਰ ਤੇ ਗੋਲੀਂਆਂ ਚਲਾਉਣ ਵਾਲੇ ਮੁਲਜਮ ਦਾ ਐਨਕਾਊਂਟਰ ਕੀਤਾ ਹੈ। ਖਬਰਾਂ ਮੁਤਾਬਕ ਪੁਲਿਸ ਇਸ ਗੋਲੀਕਾਡ ਮਾਮਲੇ ਵਿਚ ਫੜੇ ਗਏ ਮੁਲਜਮ ਨੂੰ ਰਾਣਵਾਂ ਗੁਰਦੁਆਰਾ ਸਾਹਿਬ ਨੇੜੇ ਹਥਿਆਰ ਰਿਕਵਰੀ ਲਈ ਲੈ ਕੇ ਆਈ ਸੀ, ਜਿੱਥੇ ਮੁਲਜਮ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਹੀ ਜਵਾਬੀ ਕਾਰਵਾਈ ਵਿਚ ਮੁਲਜਮ ਜ਼ਖਮੀ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਮੁਲਜਮ ਨੰ ਇੱਥੇ ਸਥਿਤ ਇਕ ਪੁਰਾਣੇ ਕੋਠੇ ਚ ਰਿਕਵਰੀ ਲਈ ਲੈ ਕੇ ਆਈ ਸੀ ਅਤੇ ਜਿਵੇਂ ਹੀ ਪੁਲਿਸ ਉਸ ਨੂੰ ਲੈ ਕੇ ਪਹੁੰਚੀ ਤਾਂ ਉਕਤ ਨੌਜਵਾਨ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਸਿੱਟੇ ਵੱਜੋਂ ਖਮਾਣੋ ਦੇ ਐਸ.ਐਚ.ਓ ਨੇ ਆਪਣੇ ਬਚਾ ਲਈ ਜਵਾਬੀ ਗੋਲੀਆਂ ਚਲਾਈਆਂ ਜਿਸ ਉਪਰੰਤ ਗੋਲੀ ਚਲਾਉਣ ਵਾਲੇ ਨੌਜਵਾਨ ਦੇ ਲੱਤ ਚ ਗੋਲੀਆਂ ਲੱਗਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋ ਵਿਖੇ ਭਰਤੀ ਕਰਵਾਇਆ ਗਿਆ। ਮੌਕੇ ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ 17 ਜਨਵਰੀ ਖਮਾਣੋਂ ਵਿਖੇ ਸ਼ਰਮਾਂ ਵਪਾਰੀ ਦੇ ਘਰ ਵਾਰਦਾਤ ਹੋਈ ਸੀ ਜਿਸ ਵਿੱਚ ਵਪਾਰੀ ਦੇ ਘਰ ਦੇ ਬਾਹਰ ਉਕਤ ਨੌਜਵਾਨ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ ਸੀ ਪ੍ਰੰਤੂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਉਸ ਦਿਨ ਤੋਂ ਲਗਾਤਾਰ ਐਸ.ਪੀ ਜਸਕੀਰਤ ਸਿੰਘ, ਡੀ.ਐਸ.ਪੀ ਖਮਾਣੋ ਗੁਰਮੀਤ ਸਿੰਘ ਤੇ ਐਸ.ਐਚ.ਓ ਖਮਾਣੋ ਸੀ.ਆਈ.ਸਟਾਫ ਦੇ ਸਹਿਯੋਗ ਨਾਲ ਟੀਮ ਲਗਾਤਾਰ ਕੰਮ ਕਰ ਰਹੀ ਸੀ। ਇਸੇ ਦੇ ਚਲਦਿਆਂ ਦੋ ਤਿੰਨ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਉਪਰੰਤ ਪੁਲਿਸ ਨੇ ਮੁਕਦਮਾ ਦਰਜ ਕਰ ਕੇ ਉਕਤ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਰਿਕਵਰੀ ਕਰਨੀ ਸੀ ਜਿਸ ਨੂੰ ਰਿਕਵਰੀ ਲਈ ਜਿਵੇਂ ਹੀ ਰਣਵਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਖੇਤਾਂ ’ਚ ਬਣੇ ਕੋਠੇ ਚ ਲਿਜਾਇਆ ਗਿਆ ਤਾਂ ਉਕਤ ਨੌਜਵਾਨ ਨੇ ਉਸ ਜਗ੍ਹਾ ਤੋਂ 32 ਬੋਰ ਦਾ ਪਿਸਟਲ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਉਪਰੰਤ ਐਸਐਚ ਓ ਸੁਰੇਸ਼ ਕੁਮਾਰ ਤੇ ਪੁਲਿਸ ਪਾਰਟੀ ਨੇ ਆਪਣੇ ਬਚਾ ਲਈ ਉਕਤ ਨੌਜਵਾਨ ਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਉਕਤ ਨੌਜਵਾਨ ਦੇ ਲੱਤ ਚ ਗੋਲੀਆਂ ਲੱਗੀਆਂ ਤੇ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਖਮਾਣੋ ਭਰਤੀ ਕਰਵਾਇਆ ਗਿਆ।