ਮੋਗਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ/ ਹਥਿਆਰਾਂ ਦੀ ਖੇਪ ਸਮੇਤ ਦੋ ਗ੍ਰਿਫਤਾਰ/ 5 ਪਿਸਤੌਲ, 4 ਮੈਗਜ਼ੀਨ ਤੇ 10 ਕਾਰਤੂਸ ਬਰਾਮਦ

0
2

ਮੋਗਾ ਪੁਲਿਸ ਨੂੰ ਆਪਰੇਸ਼ਨ ਪਰਹਾਰ ਦੇ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ. ਸਟਾਫ ਮੋਗਾ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 5 ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਮੁਖਬਰ ਖਾਸ ਦੇ ਇਤਲਾਹ ਉਤੇ ਪੁਲਿਸ ਨੇ ਦੋ ਇਨੋਵਾ ਕਾਰ ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਹਥਿਆਰਾਂ ਦੀ ਖੇਪ ਬਰਾਮਦ ਹੋਈ। ਪੁਲਿਸ ਨੇ ਦੋਵਾਂ ਮੁਲਾਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਫੜੇ ਗਏ ਵਿਅਕਤੀਆਂ ਦੀ ਪਛਾਣ ਆਕਾਸ਼ਦੀਪ ਸਿੰਘ ਉਰਫ ਨਿੱਕੂ ਵਾਸੀ ਮੋਗਾ ਅਤੇ ਜਸਵਿੰਦਰ ਸਿੰਘ ਉਰਫ ਲਿਆਕਤ ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਦੋਨਾਂ ਕੋਲੋਂ ਅਤੇ ਗੱਡੀ ਵਿੱਚੋਂ ਕੁੱਲ 5 ਪਿਸਟਲਾਂ, 4 ਮੈਗਜ਼ੀਨ ਅਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ। ਬਰਾਮਦ ਹਥਿਆਰਾਂ ਵਿੱਚ 30 ਬੋਰ ਅਤੇ 32 ਬੋਰ ਦੇਸੀ ਪਿਸਟਲਾਂ ਅਤੇ ਇੱਕ 315 ਬੋਰ ਦਾ ਕੱਟਾ ਸ਼ਾਮਲ ਹੈ। ਕੁਝ ਹਥਿਆਰਾਂ ‘ਤੇ “Made in Turkey” ਵੀ ਲਿਖਿਆ ਹੋਇਆ ਮਿਲਿਆ ਹੈ, ਜਿਸਦੀ ਪੁਸ਼ਟੀ ਲਈ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
ਇਸ ਮਾਮਲੇ ਸੰਬੰਧੀ ਸਦਰ ਥਾਣਾ ਮੋਗਾ ਵਿੱਚ ਐਫਆਈਆਰ ਨੰਬਰ 57 ਦਰਜ ਕਰਕੇ Arms  Act ਦੀਆਂ ਧਾਰਾਵਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ। ਪੁਲਿਸ ਜਾਂਚ ਮੁਤਾਬਕ ਦੋਸ਼ੀਆ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਭਗੋੜੇ (ਪੀਓ) ਵੀ ਘੋਸ਼ਿਤ ਹਨ। ਆਕਾਸ਼ਦੀਪ ਸਿੰਘ ‘ਤੇ ਲਗਭਗ 11 ਮਾਮਲੇ ਪਹਿਲਾਂ ਹੀ ਦਰਜ ਹਨ।ਇਸ ਤੋਂ ਇਲਾਵਾ, ਗੱਡੀ (PB PAT 9815) ਦੀ ਮਾਲਕੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਵੱਡੇ ਗੈਂਗ ਜਾਂ ਹਥਿਆਰ ਸਪਲਾਈ ਨੈੱਟਵਰਕ ਨਾਲ ਜੁੜੀ ਹੋ ਸਕਦੀ ਹੈ, ਜਿਸਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ 24 ਘੰਟੇ ਮੁਹਿੰਮ ਜਾਰੀ ਹੈ ਅਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।

LEAVE A REPLY

Please enter your comment!
Please enter your name here