ਮੰਡੀ ਗੋਬਿੰਦਗੜ੍ਹ ਵਿਖੇ ਸ਼ੂਟਿੰਗ ਰੇਂਜ ਸ਼ੁਰੂ/ ਵਿਧਾਇਕ ਗੈਰੀ ਵੜਿੰਗ ਨੇ ਕੀਤਾ ਉਦਘਾਟਨ/ ਅਰਜੁਨ ਸਿੰਘ ਚੀਮਾ ਸਮੇਤ ਅਹਿਮ ਹਸਤੀਆਂ ਮੌਜੂਦ

0
2

 

ਲੋਹਾ ਨਗਰੀ ਮੰਡੀ ਗੋਬਿੰਦ ਵਿਖੇ ਅੰਤਰ-ਰਾਸ਼ਟਰੀ ਮਿਆਰਾਂ ਵਾਲੇ ਆਧੁਨਿਕ ਏਅਰ ਪਿਸਟਲ ਤੇ ਰਾਇਫਲ ਸ਼ੂਟਿਰ ਰੇਂਜ ਸ਼ੁਰੂ ਹੋ ਗਿਆ ਗਿਆ ਹੈ। ਉਲੰਪਿਕ ਸੋਨ ਤਗਮਾ ਜੇਤੂ ਅਰਜੁਨ ਸਿੰਘ ਚੀਮਾ ਦੇ ਨਾਮ ਉਤੇ ਬਣੇ ਇਸ ਸ਼ੂਟਿੰਗ ਰੇਂਜ ਦਾ ਉਦਘਾਟਨ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਵੱਲੋਂ ਕੀਤਾ ਗਿਆ। ਇਹ ਪ੍ਰੋਜੈਕਟ ਨਗਰ ਕੌਂਸਲ ਵੱਲੋਂ ਲਗਭਗ 2 ਕਰੋੜ 10 ਲੱਖ 61 ਹਜ਼ਾਰ ਰੁਪਏ ਦੀ ਲਾਗਤ ਨਾਲ ਸਥਾਨਕ ਮਹਾਰਾਜਾ ਅਗਰਸੈਨ ਪਾਰਕ ਨੇੜੇ ਤਿਆਰ ਕੀਤਾ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਤੋਂ ਇਲਾਵਾ ਉਲੰਪਿਕ ਚੈਂਪਿਅਨ ਅਰਜੁਨ ਸਿੰਘ ਚੀਮਾ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵੀ ਮੌਜੂਦ ਰਹੇ।
ਜਿਕਰਯੋਗ ਹੈ ਕਿ ਅਰਜੁਨ ਸਿੰਘ ਚੀਮਾ ਨੇ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨੇ ਦਾ ਤਗਮਾ ਜਿੱਤ ਕੇ ਨਾ ਸਿਰਫ ਦੇਸ਼, ਸਗੋਂ ਪੰਜਾਬ ਅਤੇ ਮੰਡੀ ਗੋਬਿੰਦਗੜ੍ਹ ਦਾ ਨਾਮ ਵੀ ਵਿਸ਼ਵ ਪੱਧਰ ‘ਤੇ ਰੌਸ਼ਨ ਕੀਤਾ। ਉਨ੍ਹਾਂ ਦੀ ਇਸ ਉਪਲਬਧੀ ਤੋਂ ਪ੍ਰੇਰਿਤ ਹੋ ਕੇ ਵਿਧਾਇਕ ਗੈਰੀ ਬੜਿੰਗ ਵੱਲੋਂ ਇਸ ਸ਼ੂਟਿੰਗ ਰੇਂਜ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ ਸੀ, ਜੋ ਅੱਜ ਹਕੀਕਤ ਬਣ ਗਿਆ।
ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਅਰਜੁਨ ਚੀਮਾ ਵਰਗੇ ਖਿਡਾਰੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਤਰ੍ਹਾਂ ਦੇ ਪ੍ਰੋਜੈਕਟ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨਗੇ। ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਇਹ ਸ਼ੂਟਿੰਗ ਰੇਂਜ ਸਿਰਫ਼ ਖੇਡ ਸਹੂਲਤ ਹੀ ਨਹੀਂ, ਸਗੋਂ ਸ਼ਹਿਰ ਵੱਲੋਂ ਆਪਣੇ ਮਾਣਯੋਗ ਪੁੱਤਰ ਨੂੰ ਦਿੱਤਾ ਗਿਆ ਸਨਮਾਨ ਵੀ ਹੈ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਰੇਂਜ ਵਿੱਚ ਕੁੱਲ 20 ਸ਼ੂਟਿੰਗ ਲਾਈਨਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 10 ਆਟੋਮੈਟਿਕ ਅਤੇ 10 ਮੈਨੂਅਲ ਹਨ, ਤਾਂ ਜੋ ਨਵੇਂ ਅਤੇ ਤਜਰਬੇਕਾਰ ਖਿਡਾਰੀ ਆਸਾਨੀ ਨਾਲ ਟ੍ਰੇਨਿੰਗ ਲੈ ਸਕਣ।
ਉਨ੍ਹਾਂ ਦੱਸਿਆ ਕਿ ਇੱਥੇ ਨੌਜਵਾਨਾਂ ਨੂੰ ਮੁਫ਼ਤ ਜਾਂ ਨਾਮਾਤਰ ਫੀਸ ‘ਤੇ ਟ੍ਰੇਨਿੰਗ ਦਿੱਤੀ ਜਾਵੇਗੀ,ਇਸ ਸ਼ੂਟਿੰਗ ਰੇਂਜ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਭਵਿੱਖ ਵਿੱਚ ਇੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਹੋ ਸਕਣ। ਇਸ ਮੌਕੇ ਅਰਜੁਨ ਸਿੰਘ ਚੀਮਾ ਨੇ ਕਿਹਾ ਕਿ ਆਪਣੇ ਹੀ ਸ਼ਹਿਰ ਵਿੱਚ ਆਪਣੇ ਨਾਮ ‘ਤੇ ਬਣੀ ਇਸ ਸ਼ੂਟਿੰਗ ਰੇਂਜ ਨਾਲ ਉਹ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ, ਵਿਧਾਇਕ ਅਤੇ ਨਗਰ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੇਂਦਰ ਮੰਡੀ ਗੋਬਿੰਦਗੜ੍ਹ ਨੂੰ ਖੇਡਾਂ ਦੇ ਨਕਸ਼ੇ ‘ਤੇ ਇੱਕ ਵੱਖਰੀ ਪਛਾਣ ਦੇਵੇਗਾ।

LEAVE A REPLY

Please enter your comment!
Please enter your name here