ਨੰਗਲ ਪ੍ਰਸ਼ਾਸਨ ਦਾ ਨਾਜਾਇਜ਼ ਮਾਇਨਿੰਗ ਖਿਲਾਫ਼ ਐਕਸ਼ਨ/ 3 ਪੋਪਲੇਨ ਮਸ਼ੀਨਾਂ ਤੇ 3 ਟਿੱਪਰ ਜ਼ਬਤ/ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਕੀਤੀ ਅਪੀਲ

0
1

 

ਨੰਗਲ ਪ੍ਰਸ਼ਾਸਨ ਨੇ ਨਾਜਾਇਜ਼ ਮਾਇਨਿੰਗ ਖਿਲਾਫ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇਸੇ ਤਹਿਤ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ ਨਾਜਾਇਜ ਮਾਇਨਿੰਗ ਕਰ ਰਹੇ ਲੋਕਾਂ ਨੂੰ ਭਾਰੀ ਮਸ਼ੀਨਰੀ ਸਮੇਤ ਗ੍ਰਿਫਤਾਰ ਕੀਤਾ ਹੈ। ਐਸਡੀਐਮ ਸਚਿਨ ਪਾਠਕ ਨੇ ਕਿਹਾ ਕਿ ਪ੍ਰਸ਼ਾਸਨ ਗਰੀਨ ਟ੍ਰਿਬਿਊਨਰ ਦੇ ਆਦੇਸ਼ਾਂ ਮੁਤਾਬਕ ਲਗਾਤਾਰ ਕਾਰਵਾਈ ਕਰ ਰਹੀ ਹੈ ਅਤੇ ਕਿਸੇ ਨੂੰ ਇਲਾਕੇ ਵਿਚੋਂ ਨਾਜਾਇਜ਼ ਮਾਇਨਿੰਗ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸਾਸਨ ਨੇ ਇਕੋ ਰਾਤ ਤਿੰਨ ਥਾਵਾਂ ਤੇ ਕਾਰਵਾਈ ਕਰ ਕੇ 3 ਟਿੱਪਰ ਅਤੇ ਤਿੰਨ ਪੋਪਲੇਨ ਮਸ਼ੀਨਾਂ ਜਬਤ ਕੀਤੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਨਾਜਾਇਜ਼ ਮਾਇਨਿੰਗ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here