ਸੰਗਰੂਰ ’ਚ ਮੁੜ ਖੁੱਲ੍ਹਿਆ ਵਿਰਾਸਤੀ ਅਜਾਇਬ ਘਰ/ ਐਮਪੀ ਮੀਤ ਹੇਅਰ ਤੇ ਵਿਧਾਇਕਾ ਭਰਾਜ ਨੇ ਕੀਤਾ ਉਦਘਾਟਨ

0
2

 

ਸੰਗਰੂਰ ਦੇ ਬਨਾਰ ਵਿਖੇ ਸਥਿਤ ਪੁਰਾਣੀਆਂ ਵਿਰਾਸਤੀ ਵਸਤਾਂ ਦਾ ਅਜਾਇਬ ਘਰ ਮੁੜ ਖੁਲ੍ਹ ਗਿਆ ਹੈ। ਸੰਗਰੂਰ ਦੇ ਰਾਜਾ ਨਾਲ ਸਬੰਧਤ ਚੀਜ਼ਾ ਵਾਲਾ ਇਹ ਅਜਾਇਬ ਘਰ ਲੰਮੇ ਸਮੇਂ ਤੋਂ ਬੰਦ ਪਿਆ ਸੀ, ਜਿਸ ਨੂੰ ਸੰਗਰੂਰ ਸ਼ਹਿਰ ਦੇ ਸਮਾਜ ਸੇਵੀਆ ਦੀਆਂ ਲੰਮੀਆਂ ਕੋਸ਼ਿਸ਼ਾਂ ਬਾਅਦ ਮੁੜ ਖੋਲ੍ਹਿਆ ਗਿਆ ਹੈ। ਇਸ ਦਾ ਉਦਘਾਟਨ ਐਮਪੀ ਮੀਤ ਹੇਅਰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਕੀਤਾ ਗਿਆ। ਇਸ ਮੌਕੇ ਐਮਪੀ ਮੀਤ ਹੇਅਰ ਨੇ ਸੰਗਰੂਰ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੋਮਵਾਰ ਅਤੇ ਰਾਜ ਪੱਧਰੀ ਛੁੱਟੀ ਨੂੰ ਛੱਡ ਕੇ ਇਹ ਅਜਾਇਬ ਘਰ ਖੁੱਲ੍ਹਾ ਰਿਹਾ ਕਰੇਗਾ। ਇੱਥੇ ਛੋਟੇ ਬੱਚਿਆਂ ਦੀ ਟਿਕਟ 4 ਰੁਪਏ ਅਤੇ ਵੱਡਿਆਂ ਦੀ ਟਿਕਟ 10 ਰੁਪਏ ਹੋਇਆ ਕਰੇਗੀ।
ਉਨ੍ਹਾਂ ਅੱਗੇ ਕਿਹਾ ਕਿ ਇਸ ਅਜਾਇਬ ਘਰ ਦੇ ਖੁਲ੍ਹਣ ਨਾਲ ਲੋਕ ਸੰਗਰੂਰ ਦੀ ਪੁਰਾਤਨ ਸੱਭਿਅਤਾ ਨਾਲ ਜੁੜੇ ਰਹਿਣਗੇ ਅਤੇ ਮਿਊਜ਼ੀਅਮ ਵਿੱਚ ਆਪਣੇ ਬੱਚਿਆਂ ਨੂੰ ਸੰਗਰੂਰ ਦੀ ਵਿਰਾਸਤ ਵਿਖਾਉਣ ਆਇਆ ਕਰਨਗੇ। ਇਸ ਦੇ ਨਾਲ ਹੀ ਅਜਾਇਬ ਘਰ ਦੀ ਰੱਖ ਰਖਾਵ ਕਰਨ ਵਾਲੇ ਨੁਮਾਇੰਦਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਮਵਾਰ ਅਤੇ ਰਾਜ ਪੱਧਰੀ ਛੁੱਟੀ ਨੂੰ ਛੱਡ ਇਹ ਅਜਾਇਬ ਕਰ ਖੁੱਲਾ ਰਿਹਾ ਕਰੇਗਾ ਅਤੇ ਇਸ ਛੋਟੇ ਬੱਚਿਆਂ ਦੀ ਟਿਕਟ ਚਾਰ ਰੁਪਏ ਅਤੇ ਵੱਡੇ ਵਿਅਕਤੀਆਂ ਦੀ 10 ਰੁਪਏ ਹੋਇਆ ਕਰੇਗੀ।
ਪਾਰਟੀ ਦੀਆਂ ਮਹਿਲਾ ਸਸ਼ਕਤੀਕਰਨ ਦਾ ਜ਼ਿਕਰ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਜਿੰਨੀ ਨੁਮਾਇੰਦਗੀ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ ਦਿੱਤੀ ਹੈ, ਉਹ ਹੋਰ ਕਿਸੇ ਪਾਰਟੀ ਨੇ ਨਹੀਂ ਦਿੱਤੀ। ਬਿਨਾਂ ਕਿਸੇ ਰਿਜ਼ਰਵੇਸ਼ਨ ਦੇ ਸਾਡੀ ਪਾਰਟੀ ਨੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਅਤੇ ਉਹ ਅੱਜ ਵਿਧਾਨ ਸਭਾ ਵਿੱਚ ਸਾਡਾ ਮਾਣ ਵਧਾ ਰਹੀਆਂ ਹਨ।
ਉਹਨਾਂ ਨੇ ਵਿਰੋਧੀ ਪਾਰਟੀਆਂ, ਜਿਵੇਂ ਕਿ ਕਾਂਗਰਸ ਅਤੇ ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਹਿਲਾਂ ਮਹਿਲਾਵਾਂ ਸਿਰਫ਼ ਪਰਿਵਾਰਕ ਪਿਛੋਕੜ ਕਾਰਨ ਸਿਆਸਤ ਵਿੱਚ ਆਉਂਦੀਆਂ ਸਨ, ਪਰ ‘ਆਪ’ ਵਿੱਚ ਮਹਿਲਾਵਾਂ ਖੁਦ ਆਪਣੀ ਪਹਿਚਾਣ ਬਣਾ ਰਹੀਆਂ ਹਨ। ਮੀਤ ਹੇਅਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੀਟਾਂ ਰੇਸ਼ੋ ਮੁਤਾਬਕ ਵਧਣ। ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਸੂਬਾ ਤਰੱਕੀ ਕਰ ਰਿਹਾ ਹੈ ਅਤੇ ਜਨਸੰਖਿਆ ‘ਤੇ ਕਾਬੂ ਪਾ ਰਿਹਾ ਹੈ, ਉਸਨੂੰ ਇਸਦਾ ਨੁਕਸਾਨ ਹੋਵੇ। ਪੰਜਾਬ ਨੇ ਹਮੇਸ਼ਾ ਵਿਕਾਸ ਕੀਤਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸੀਟਾਂ ਵੀ ਉਸੇ ਅਨੁਪਾਤ ਵਿੱਚ ਹੋਣ।
ਸੰਗਰੂਰ ਦੇ ਸਥਾਨਕ ਮੁੱਦਿਆਂ ਜਿਵੇਂ ਕਿ ਅਵਾਰਾ ਪਸ਼ੂ, ਸੀਵਰੇਜ ਅਤੇ ਸੜਕਾਂ ਦੀ ਮਾੜੀ ਹਾਲਤ ਬਾਰੇ ਸਵਾਲ ਪੁੱਛੇ, ਤਾਂ  ਉਨ੍ਹਾਂ ਭਰੋਸਾ ਦਿੱਤਾ ਕਿ ਛੋਟੀਆਂ-ਮੋਟੀਆਂ ਸਮੱਸਿਆਵਾਂ ਹਰ ਥਾਂ ਹੁੰਦੀਆਂ ਹਨ, ਪਰ ਸਾਡੀ ਸਰਕਾਰ ਨਿਰੰਤਰ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਸਥਾਨਕ ਵਿਧਾਇਕ ਨਰਿੰਦਰ ਜੀ ਇਹਨਾਂ ਮਸਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਜਲਦ ਹੀ ਇਹਨਾਂ ਦਾ ਹੱਲ ਕੱਢਿਆ ਜਾਵੇਗਾ। ਅਮਰੀਕਾ ਦੇ ਰਾਸ਼ਟਰਪਤੀ ਦੇ ਬਿਆਨਾਂ ਨੂੰ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਪਿਛਲੇ 30 ਦਿਨਾਂ ਵਿੱਚ ਉਹ 60 ਤੋਂ ਵੱਧ ਬਿਆਨ ਦੇ ਚੁੱਕੇ ਹਨ ਅਤੇ ਉਹਨਾਂ ਦਾ ਇੱਕ ਬਿਆਨ ਦੂਜੇ ਨਾਲ ਮੇਲ ਨਹੀਂ ਖਾਂਦਾ।

LEAVE A REPLY

Please enter your comment!
Please enter your name here