ਫਰੀਦਕੋਟ ਪੁਲਿਸ ਲੁੱਟ ਦਾ ਦੋਸ਼ੀ ਡਰਾਈਵਰ ਕਾਬੂ/ ਮੱਝਾ ਦੇ ਵਪਾਰੀ ਤੋਂ ਕੀਤੀ ਗਈ ਸੀ ਖੋਹ/ ਪੁਲਿਸ ਨੇ ਪੈਸੇ ਬਰਾਮਦ ਕਰ ਕੇ ਜਾਂਚ ਆਰੰਭੀ

0
1

 

ਫਰੀਦਕੋਟ ਪੁਲਿਸ ਨੇ ਮੱਝਾ ਦੇ ਵਪਾਰੀ ਤੋਂ ਖੋਹ ਕਰਨ ਵਾਲੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜਮ ਦੇ ਕਬਜੇ ਵਿਚੋਂ ਲੁੱਟੇ ਗਏ 8 ਲੱਖ ਵਿਚੋਂ ਕੁੱਝ ਰਕਮ ਬਰਾਮਦ ਕੀਤੀ ਹੈ। ਗ੍ਰਿਫਤਾਰ ਦੋਸ਼ੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ ਕਾਲਾ ਵਜੋ ਹੋਈ ਹੈ, ਜੋ ਕਿ ਫਰੀਦਕੋਟ ਦੇ ਪਿੰਡ ਘੁਮਿਆਰਾ ਦਾ ਵਾਸੀ ਹੈ। ਪੁਲਿਸ ਨੇ ਮੁਲਜਮ ਤੋਂ 98 ਹਜ਼ਾਰ 500 ਰੁਪਏ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਬਾਕੀ ਰਕਮ ਦੀ ਬਰਾਮਦਗੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਮੱਝਾ ਦਾ ਵਪਾਰ ਕਰਨ ਵਾਲੇ ਵਪਾਰੀ ਅਨੀਸ਼ ਅਹਿਮਦ ਉਰਫ ਨੀਟੂ ਨੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਦ ਉਹ ਮਿਤੀ 05 ਅਤੇ 06 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਕੈਟਰ ਦੇ ਡਰਾਇਵਰ ਸੁਖਵਿੰਦਰ ਸਿੰਘ ਉਰਫ ਕਾਲਾ ਨਾਲ ਬੱਸੀ ਪਠਾਣਾ ਤੋ ਮੱਝਾ ਵੇਚ ਕੇ 08 ਲੱਖ ਰੁਪਏ ਲੈ ਕੇ ਫਰੀਦਕੋਟ ਵਾਪਿਸ ਆ ਰਿਹਾ ਸੀ ਤਾਂ ਜਿਸ ਦੋਰਾਨ ਅਨੀਸ਼ ਕੁਮਾਰ ਉਹ ਪੈਸਿਆ ਵਾਲਾ ਬੈਗ ਆਪਣੇ ਸਿਰ ਹੇਠ ਰੱਖ ਕੇ ਸੋ ਗਿਆ ਸੀ।  ਪ੍ਰੰਤੂ ਸੁਖਵਿੰਦਰ ਸਿੰਘ ਜਦ ਅਚਾਨਕ ਉਸਦੇ ਸਿਰ ਥੱਲੇ ਪਏ ਬੈਗ ਨੂੰ ਖਿੱਚਣ ਦੀ ਕੋਸ਼ਿਸ਼ ਤਾਂ ਉਸ ਦੀ ਨੀਦ ਖੁੱਲ ਗਈ, ਜਿਸ ਨੂੰ ਪਤਾ ਲੱਗਾ ਕਿ ਉਹ ਪਿੱਪਲੀ ਪਿੰਡ ਆ ਗਏ ਹਨ। ਜਿਸ ਬਾਰੇ ਸੁਖਵਿੰਦਰ ਸਿੰਘ ਨੂੰ ਪੁੱਛਣ ਤੇ ਉਸਨੇ ਗੱਡੀ ਸਾਈਡ ਤੇ ਰੋਕ ਦਿੱਤੀ ਅਤੇ ਸਿਰ ਵਿੱਚ ਪਾਨਾ ਮਾਰ ਕੇ ਪੈਸਿਆ ਵਾਲਾ ਬੈਗ ਚੋਰੀ ਕਰਕੇ ਗੱਡੀ ਮੌਕਾ ਪਰ ਛੱਡ ਕੇ ਭੱਜ ਗਿਆ। ਜਿਸ ਦੀ ਸੂਚਨਾ ਮਿਲਣ ਤੇ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 92 ਮਿਤੀ 06.04.2026 ਅਧੀਨ ਧਾਰਾ 303(2) ਬੀ.ਐਨ.ਐਸ ਦਰਜ ਰਜਿਸਟਰ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ।
ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਟੈਕਨੀਕਲ ਇਨਪੁਟ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਨੂੰ ਮਿਤੀ 8 ਅਪ੍ਰੈਲ ਨੂੰ ਟਹਿਣਾ ਬੱਸ ਅੱਡੇ ਦੇ ਨੇੜੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ ਕਿਸੇ ਪਾਸੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।ਪੁਲਿਸ ਟੀਮਾ ਵੱਲੋ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਦੋਸ਼ੀ ਸੁਖਵਿੰਦਰ ਸਿੰਘ ਉਰਫ ਕਾਲਾ ਦੀ ਨਿਸ਼ਾਨਦੇਹੀ ਪਰ 98,500/- ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾ ਰਿਹਾ ਹੈ। ਰਿਮਾਡ ਹਾਸਿਲ ਕਰਨ ਉਪਰੰਤ ਦੋਸ਼ੀ ਪਾਸੋ ਹੋਰ ਪੁੱਛਗਿੱਛ ਕੀਤੀ ਜਾਵੇਗੀ ਕੇ ਉਸ ਵੱਲੋਂ ਲੁੱਟੀ ਗਈ ਬਾਕੀ ਰਕਮ ਕਿੱਥੇ ਰੱਖੀ ਹੈ।

LEAVE A REPLY

Please enter your comment!
Please enter your name here