ਸੰਗਰੂਰ ’ਚ ਕੁਦਰਤ ਦੀ ਮਾਰ ਦੇਖ ਰੋਇਆ ਕਿਸਾਨ/ ਫਸਲ ਬਰਬਾਦ ਹੋਣ ਨਾਲ ਲੱਖਾਂ ਦਾ ਨੁਕਸਾਨ/ 75 ਹਜ਼ਾਰ ਠੇਕੇ ’ਤੇ ਜ਼ਮੀਨ ਲੈ ਕੇ ਕੀਤੀ ਸੀ ਖੇਤੀ

0
1

 

ਪੰਜਾਬ ਅੰਦਰ ਬੀਤੇ ਦਿਨਾਂ ਦੌਰਾਨ ਪਏ ਭਾਰੀ ਮੀਂਹ ਨੇ ਅੰਨਦਾਤੇ ਦਾ ਭਾਰੀ ਨੁਕਸਾਨ ਕੀਤਾ ਹੈ। ਸਾਹਮਣੇ ਆਈਆਂ ਨੁਕਸਾਨ ਦੀਆਂ ਤਸਵੀਰਾਂ ਵੇਖ ਕੇ ਅੰਨਦਾਤਾ ਹੰਝੂ ਵਹਾਉਣ ਲਈ ਮਜਬੂਰ ਹੈ। ਅਜਿਹੀਆਂ ਹੀ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਸ਼ਬਜ਼ੀ ਕਾਸ਼ਤਕਾਰ ਕਿਸਾਨ ਫਸਲ ਦਾ ਨੁਕਸਾਨ ਵੇਖ ਕੇ ਭੂਬਾਂ ਮਾਰ ਕੇ ਰੋ ਪਿਆ। ਕਿਸਾਨ ਦੇ ਦੱਸਣ ਮੁਤਾਬਕ ਉਹ 75 ਹਜ਼ਾਰ ਰੁਪਏ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈ ਕੇ ਸਬਜੀਆਂ ਦੀ ਖੇਤੀ ਕਰ ਰਿਹਾ ਸੀ। ਉਸ ਨੇ ਕਰੇਲੇ ਸਮੇਤ ਹੋਰ ਸਬਜ਼ੀਆਂ ਦੀ ਫਸਲ ਬੀਜੀ ਸੀ ਜੋ ਭਾਰੀ ਬਰਸਾਤ ਕਾਰਨ ਬਰਬਾਦ ਹੋ ਗਈ। ਪੀੜਤ ਕਿਸਾਨ ਨੇ ਨੁਕਸਾਨ ਲਈ ਨਾਲੇ ਦੀ ਸਫਾਈ ਨਾ ਹੋਣ ਨੂੰ ਜ਼ਿੰਮੇਵਾਰ ਦੱਸਿਆ ਹੈ। ਕਿਸਾਨ ਨੇ ਪ੍ਰਸ਼ਾਸਨ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
ਪੀੜਤ ਕਿਸਾਨ ਨੇ ਦੱਸਿਆ ਕਿ ਉਸ ਕੋਲ ਆਪਣੀ ਜਮੀਨ ਨਹੀਂ ਹੈ ਅਤੇ ਉਹ 75 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰ ਰਿਹਾ ਸੀ। ਉਸ ਨੇ ਵੱਡੀ ਉਮੀਦ ਨਾਲ ਕਰੇਲੇ ਸਮੇਤ ਹੋਰ ਸਬਜ਼ੀਆਂ ਦੀ ਫਸਲ ਬੀਜੀ ਸੀ, ਜਿਸ ਤੋਂ ਇਸ ਵਾਰ ਚੰਗੀ ਆਮਦਨ ਦੀ ਆਸ ਸੀ ਪਰ ਅਚਾਨਕ ਹੋਈ ਭਾਰੀ ਬਰਸਾਤ ਅਤੇ ਪਾਣੀ ਭਰਾਉ ਕਾਰਨ ਉਸ ਦੀ ਸਾਰੀ ਮਿਹਨਤ ਮਿੰਟਾਂ ਵਿੱਚ ਬਰਬਾਦ ਹੋ ਗਈ।
ਕਿਸਾਨ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਫਸਲ ਨੂੰ ਸਭ ਤੋਂ ਵੱਧ ਨੁਕਸਾਨ ਨੇੜੇ ਪੁੱਲ ਦੇ ਨਾਲ ਬਣੇ ਨਾਲੇ ਦੇ ਗੰਦੇ ਪਾਣੀ ਕਾਰਨ ਹੋਇਆ। ਉਸ ਦਾ ਕਹਿਣਾ ਹੈ ਕਿ ਸੰਬੰਧਿਤ ਵਿਭਾਗ ਵੱਲੋਂ ਕਦੇ ਵੀ ਨਾਲੇ ਦੀ ਸਫਾਈ ਨਹੀਂ ਕੀਤੀ ਗਈ, ਜਿਸ ਕਰਕੇ ਮੀਂਹ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਅਤੇ ਖੜੀ ਫਸਲ ਡੁੱਬ ਗਈ। ਇਸ ਘਟਨਾ ਨਾਲ ਨਾ ਸਿਰਫ਼ ਕਿਸਾਨ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ, ਸਗੋਂ ਉਸਦੇ ਘਰ ਦੀ ਰੋਜ਼ੀ-ਰੋਟੀ ‘ਤੇ ਵੀ ਸੰਕਟ ਖੜ੍ਹਾ ਹੋ ਗਿਆ ਹੈ। ਕਿਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸਦੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਨਾਲੇ ਦੀ ਤੁਰੰਤ ਸਫਾਈ ਕਰਵਾ ਕੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਾਇਆ।

LEAVE A REPLY

Please enter your comment!
Please enter your name here