ਗੁਰਦਾਸਪੁਰ ’ਚ ਏਐਸਆਈ ਦੇ ਲੱਗੀ ਗੋਲੀ/ ਸੀਐਮ ਦੇ ਐਡਵਾਈਜ਼ਰ ਦੀ ਸੁਰੱਖਿਆ ’ਚ ਤੈਨਾਤ ਹਨ ASI/ ਘਰ ਦੇ ਬਾਹਰ ਖੜਣ ਦੌਰਾਨ ਵਾਪਰੀ ਘਟਨਾ

0
1

 

ਮੁੱਖ ਮੰਤਰੀ ਦੇ ਸਲਾਹਕਾਰ ਦੀ ਸੁਰੱਖਿਆ ਵਿੱਚ ਤੈਨਾਤ ਏਐਸਆਈ ਅਮਰੀਕ ਸਿੰਘ ਦੇ ਭੇਦਭਰੀ ਹਾਲਤ ਵਿਚ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ ਉਹ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਘਰ ਦੇ ਬਾਹਰ ਖੜੇ ਸਨ ਕਿ ਅਚਾਨਕ ਉਨ੍ਹਾਂ ਦੇ ਪੈਰ ਵਿਚ ਗੋਲੀ ਲੱਗ ਗਈ।  ਅਧਿਕਾਰੀਆਂ ਨੇ ਕਿਹਾ ਕੀ ਇਹ ਗੋਲੀ ਅਸਮਾਨ ਵੱਲੋਂ ਆਈ ਸੀ ਜਿਸ ਕਾਰਨ ਇਹ ਗੋਲੀ ਕਿਸੇ ਵੱਲੋਂ ਹਵਾਈ ਫਾਇਰ ਕਰਨ ਬਾਅਦ ਡਿੱਗਣ ਦਾ ਸ਼ੱਕ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਦਿਓਲ ਦੇ ਰਹਿਣ ਵਾਲੇ ਏਐਸਆਈ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਸੀਐਮ ਦੇ ਐਡਵਾਈਜ਼ਰ ਅਰਵਿੰਦ ਮੋਦੀ ਦੀ ਸੁਰੱਖਿਆ ਵਿੱਚ ਤੇ ਨਾਲ ਸਨ ਤੇ ਆਪਣੇ ਘਰ ਆਏ ਹੋਏ ਸਨ। ਇਸ ਦੌਰਾਨ ਜਦੋਂ ਆਪਣੇ ਘਰ ਆਏ ਕੁਝ ਰਿਸ਼ਤੇਦਾਰਾਂ ਨੂੰ ਬਾਹਰ ਤੱਕ ਛੱਡਣ ਆਏ ਤਾਂ ਅਚਾਨਕ ਉਹਨਾਂ ਦੇ ਪੈਰ ਤੇ ਇੱਕ ਗੋਲੀ ਆ ਲੱਗੀ। ਗੋਲੀ ਉੱਪਰ ਵਾਲੀ ਸਾਈਡ ਤੋਂ ਆਈ ਸੀ ਪਰ ਕਿਸਨੇ ਚਲਾਈ ਸੀ ਅਤੇ ਕੀ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਿਆ ਹੈ।
ਉੱਥੇ ਹੀ ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਮੰਦਭਾਗੀ ਘਟਨਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜਦੋਂ ਇਸ ਬਾਰੇ ਸਬੰਧਤ ਥਾਣਾ ਸਦਰ ਗੁਰਦਾਸਪੁਰ ਦੇ ਐਸਐਚਓ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੋਲੀ ਅਸਮਾਨ ਵਾਲੀ ਸਾਈਡ ਤੋਂ ਆਈ ਹੈ। ਹੋ ਸਕਦਾ ਹੈ ਕਿ ਕਿਸੇ ਨੇ ਹਵਾਈ ਫਾਇਰ ਕੀਤਾ ਹੋਵੇ ਤੇ ਗੋਲੀ ਵਾਪਸ ਡਿੱਗਦੇ ਸਮੇਂ ਉਹਨਾਂ ਦੇ ਪੈਰ ਉਤੇ ਵੱਜ ਗਈ ਹੋਵੇ ਪਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here