ਜਲੰਧਰ ਦੇ ਗੁਰਾਇਆ ’ਚ ਟਰੱਕ ਦੀ ਕਾਰ ਨਾਲ ਟੱਕਰ/ ਕਾਰ ਨੂੰ ਘਸੀਟਦਾ ਲੈ ਗਿਆ ਟਰੱਕ, ਨੌਜਵਾਨ ਜ਼ਖਮੀ/ ਪੁਲਿਸ ਨੇ ਵਾਹਨ ਕਬਜ਼ੇ ’ਚ ਲੈ ਕੇ ਜਾਂਚ ਆਰੰਭੀ

0
2

ਗੁਰਾਇਆ ਦੇ ਡੱਲੇਵਾਲ ਪਿੰਡ ਦੇ ਚੌਰਾਹੇ ‘ਤੇ ਇੱਕ ਤੇਜ਼ ਰਫ਼ਤਾਰ ਸੀਮਿੰਟ ਨਾਲ ਭਰੇ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਡਰਾਈਵਰ ਨੇ ਕਾਰ ਨੂੰ ਕਾਫੀ ਦੂਰ ਤਕ ਘਸੀਟਣ ਬਾਅਦ ਖੇਤਾਂ ਵਿਚ ਸੁੱਟ ਦਿੱਤਾ, ਜਿਸ ਕਾਰਨ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿਚ ਕਾਰ ਚਾਲਕ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਟਰੱਕ ਨੇ ਇਕ ਬਿਜਲੀ ਦਾ ਖੰਭਾ ਵੀ ਤੋੜ ਦਿੱਤਾ। ਇਸ ਤੋਂ ਬਾਅਦ ਮੌਕੇ ‘ਤੇ ਭਾਰੀ ਹੰਗਾਮਾ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਦੀ ਇਤਲਾਹ ਤੇ ਪਹੁੰਚੀ ਪੁਲਿਸ ਨੇ ਹਾਦਸਾ ਗ੍ਰਸਤ ਵਾਹਨ ਕਬਜੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਸੁਰਿੰਦਰ ਮੋਹਨ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਾਇਆ ਡੱਲੇਵਾਲ ਚੌਰਾਹੇ ‘ਤੇ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚਣ ‘ਤੇ ਉਨ੍ਹਾਂ ਦੇਖਿਆ ਕਿ ਇੱਕ ਚਿੱਟੇ ਰੰਗ ਦੀ ਟੈਕਸੀ ਕਾਰ ਨੂੰ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਖੇਤਾਂ ਵਿੱਚ ਪਲਟ ਗਈ। ਇੱਕ ਨੌਜਵਾਨ, ਜਗਦੀਸ਼ ਕਾਲੇ, ਪੁੱਤਰ ਹੁਸੈਨ ਲਾਲ, ਵਾਸੀ ਜਾਜਾ ਕਲਾਂ ਜ਼ਖਮੀ ਹੋ ਗਿਆ।  ਇਹ ਟਰੱਕ ਗੁਰਾਇਆ ਤੋਂ ਡੱਲੇਵਾਲ ਪਿੰਡ ਵੱਲ ਜਾ ਰਿਹਾ ਸੀ।
ਤੇਜ਼ ਰਫ਼ਤਾਰ ਟਰੱਕ ਦੇ ਡਰਾਈਵਰ ਨੇ ਰੁਕਣ ਦੀ ਬਜਾਏ ਕਾਰ ਨੂੰ ਸਿੱਧਾ ਟੱਕਰ ਮਾਰ ਦਿੱਤੀ ਅਤੇ ਕਾਰ ਨੂੰ ਘਸੀਟਦਾ ਹੋਇਆ ਕਾਫੀ ਦੂਰ ਤਕ ਲੈ ਗਿਆ। ਮੌਕੇ ‘ਤੇ ਮੌਜੂਦ ਗੁਰਾਇਆ ਦੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਵਿੰਦਰ ਸੰਧੂ ਨੇ ਕਿਹਾ ਕਿ ਇਸ ਚੌਰਾਹੇ ‘ਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਵਾਹਨਾਂ ਅਤੇ ਮੋਟਰਸਾਈਕਲਾਂ ਦੀ ਗਤੀ ਘਟਾਉਣ ਲਈ ਸਪੀਡ ਬ੍ਰੇਕਰ ਬਣਾਉਣ ਦੀ ਅਪੀਲ ਕੀਤੀ। ਏਐਸਆਈ ਸੁਰਿੰਦਰ ਮੋਹਨ ਨੇ ਕਿਹਾ ਕਿ ਟਰੱਕ ਅਤੇ ਕਾਰ ਦੋਵਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here