ਜਲੰਧਰ ’ਚ ਚੋਰ ਨੇ ਅੰਜ਼ਾਮ ਦਿੱਤੀ ਵਾਰਦਾਤ/ ਗੈਸ ਸਿਲੰਡਰ ਤੇ ਨਕਦੀ ਲੈ ਕੇ ਫਰਾਰ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ

0
1

ਜਲੰਧਰ ਦੇ ਚੀਮਾ ਨਗਰ ਇਲਾਕੇ ਵਿਚ ਇਕ ਸਾਇਕਲ ਸਵਾਰ ਚੋਰ ਵੱਲੋਂ ਚੋਰੀ ਦੀ ਘਟਨਾ ਅੰਜ਼ਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਵਾਲੇ ਘਰ ਦੀ ਮਾਲਕਣ ਫੋਨ ਉਤੇ ਗੱਲ ਕਰ ਰਹੀ ਸੀ ਕਿ ਇਸੇ ਦੌਰਾਨ ਸਾਇਕਲ ਉਤੇ ਆਇਆ ਚੋਰ ਗੈਸ ਸਿਲੰਡਰ ਤੇ ਔਰਤ ਦਾ ਪਰਸ ਲੈ ਕੇ ਫਰਾਰ ਹੋ ਗਿਆ। ਪਰਸ ਵਿਚ 5 ਹਜ਼ਾਰ ਨਕਦੀ ਸੀ। ਇਸੇ ਦੌਰਾਨ ਇਕ ਵਿਅਕਤੀ ਨੇ ਚੋਰ ਨੂੰ ਸਾਇਕਲ ਉਤੇ ਸਿਲੰਡਰ ਲੈ ਕੇ ਜਾਂਦੇ ਨੂੰ ਵੇਖਿਆ ਪਰ ਉਸ ਨੇ ਘਰ ਵਾਲਿਆਂ ਦਾ ਜਾਣਕਾਰ ਸਮਝ ਕੇ ਅਣਗੋਲਿਆ ਕਰ ਦਿੱਤਾ। ਘਟਨ ਦੀ ਸੂਚਨਾ ਮਿਲਣ ਬਾਅਦ ਮੌਕੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ਦੀ ਮਾਲਕਣ ਦੇ ਦੱਸਣ ਮੁਤਾਬਕ ਉਹ ਘਟਨਾ ਵੇਲੇ ਫ਼ੋਨ ‘ਤੇ ਆਪਣੇ ਰਿਸ਼ਤੇਦਾਰ ਨਾਲ ਗੱਲ ਕਰ ਰਹੀ ਸੀ ਕਿ ਸਾਈਕਲ ‘ਤੇ ਆਇਆ ਨੌਜਵਾਨ ਘਰ ਦੇ ਬਾਹਰ ਰੱਖਿਆ ਗੈਸ ਸਿਲੰਡਰ ਲੈ ਕੇ ਫਰਾਰ ਹੋ ਗਿਆ। ਬਾਹਰ ਖੜ੍ਹੇ ਇੱਕ ਵਿਅਕਤੀ ਨੇ ਚੋਰ ਨੂੰ ਸਿਲੰਡਰ ਲੈਂਦੇ ਦੇਖਿਆ, ਪਰ ਪਰਿਵਾਰ ਦਾ ਜਾਣਕਾਰ ਸਮਝ ਕੇ ਅਣਗੋਲਿਆ ਕਰ ਦਿੱਤਾ। ਕੁੱਝ ਸਮੇਂ ਬਾਅਦ ਜਦੋਂ ਔਰਤ ਬਾਹਰ ਆਈ ਤਾਂ ਗੈਸ ਸਿਲੰਡਰ ਗਾਇਬ ਸੀ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਸਟੇਸ਼ਨ ਨੰਬਰ 7 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮੁਲਜ਼ਮ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

LEAVE A REPLY

Please enter your comment!
Please enter your name here