ਧਾਰੀਵਾਲ ਪੁਲਿਸ ਦੀ ਟਰੈਫਿਕ ਨਿਯਮਾਂ ਨੂੰ ਲੈ ਕੇ ਸਖਤੀ/ ਵਰ੍ਹਦੇ ਮੀਂਹ ’ਚ ਨਾਕੇਬੰਦੀ ਕਰ ਕੇ ਕੱਟੇ ਚੱਲਾਨ

0
1

ਗੁਰਦਾਸਪੁਰ ਅਧੀਨ ਆਉਂਦੇ ਥਾਣਾ ਧਾਰੀਵਾਲ ਦੀ ਪੁਲਿਸ ਨੇ ਆਵਾਜਾਈ ਨਿਯਮ ਤੋੜਣ ਵਾਲਿਆਂ ਖਿਲਾਫ ਲਗਾਤਾਰ ਸਿਕੰਜਾ ਕੱਸਿਆ ਜਾ ਰਿਹਾ ਹੈ। ਪੁਲਿਸ ਨੇ ਵਰ੍ਹਦੇ ਮੀਂਹ ਵਿਚ ਨਾਕੇਬੰਦੀ ਕਰ ਕੇ ਅਧੂਰੇ ਦਸਤਾਵੇਜਾਂ ਵਾਲੇ ਜਾਂ ਫਿਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 20 ਤੋਂ ਵੱਧ ਦੋ ਪਹੀਆ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਕਈਆਂ ਨੂੰ ਇੰਪਾਉਂਡ ਵੀ ਕੀਤਾ ਗਿਆ। ਐਸਐਚਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਗੁਰਦਾਸਪੁਰ ਅਦਿੱਤਿਆ  ਦੇ ਹੁਕਮਾਂ ਅਨੁਸਾਰ ਧਾਰੀਵਾਲ ਦੇ  ਵੱਖ-ਵੱਖ ਚੌਂਕਾਂ ਦੇ ਵਿੱਚ ਵੀ  ਲਗਾਤਾਰ ਨਾਕੇਬੰਦੀ ਕੀਤੀ ਜਾ ਰਹੀ ਹੈ।
ਕਸਬੇ ਤੇ ਐਂਟਰੀ ਪੁਆਇੰਟਸ ਤੇ ਨਾਕੇ ਲਗਾ ਕੇ ਆਉਣ ਵਾਲੇ ਵਹੀਕਲਾਂ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਧੂਰੇ ਦਸਤਾਵੇਜ ਵਾਲਿਆਂ ਦੇ ਚਲਾਨ ਵੀ ਕਰ ਰਹੇ ਹਾਂ ਅਤੇ ਕੁਝ ਮੋਟਰਸਾਈਕਲ ਬੋਂਡ ਵੀ ਕੀਤੇ ਹਨ ਤਕਰੀਬਨ 20 ਦੇ ਕਰੀਬ ਮੋਟਰਸਾਈਕਲ ਦੇ ਚਲਾਨ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਧਾਰੀਵਾਲ ਨੂੰ 2 ਐਮਰਜੰਸੀ ਵਾਹਨ ਨਵੇਂ ਦਿੱਤੇ ਗਏ ਹਨ। ਫੋਨ 112 ਨੰਬਰ ਤੇ ਕਾਲ ਕਰਨ ਦੇ ਉੱਪਰ ਪੰਜ ਮਿੰਟ ਦੇ ਵਿੱਚ ਪੁਲਿਸ ਤੁਹਾਡੀ ਸਹਾਇਤਾ ਵਾਸਤੇ ਤੁਹਾਡੇ ਕੋਲ ਪਹੁੰਚੇਗੀ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵੀ ਪੁਲਿਸ ਦੇ ਸਹਿਯੋਗ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here