ਪੰਜਾਬ ਪਹੁਪਿੰਡ ਵਿਖੇ ਬਾਬਾ ਦੀਪ ਸਿੰਘ ਲਾਇਬ੍ਰੇਰੀ ਲੋਕ ਅਰਪਨ/ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਉਦਘਾਟਨ/ ਜਥੇਦਾਰ ਵੱਲੋਂ ਫਾਊਂਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ By admin - April 8, 2026 0 1 Facebook Twitter Pinterest WhatsApp ਅੱਜ ਗੁਰਦੁਆਰਾ ਜਨਮ ਸਥਾਨ ਪਹੂਵਿੰਡ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਲਾਇਬਰੇਰੀ ਦਾ ਉਦਘਾਟਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ। ਇਸ ਮੌਕੇ ਹੋਏ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਵੱਲੋਂ ਲਾਇਬ੍ਰੇਰੀ ਖੋਲ੍ਹਣ ਦੇ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿਚ ਜਥੇਦਾਰ ਨੇ ਫਾਊਂਡੇਸ਼ਨ ਵੱਲੋਂ ਕਰਵਾਏ ਜਾਂਦੇ ਕੁਸ਼ਤੀ ਮੁਕਾਬਲਿਆਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਰਦਿਆਂ ਫਾਉਂਡੇਸ਼ਨ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੇ ਹੋਰ ਮਾੜੀਆਂ ਅਲਾਮਤਾਂ ਵੱਲੋਂ ਮੋੜ ਕੇ ਕਿਤਾਬਾਂ ਪੜਣ ਤੇ ਖੇਡਾਂ ਨਾਲ ਜੋੜਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਸਮੇਂ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਪ੍ਰਧਾਨ ਕਰਨਲ ਹਰੀਸਿਮਰਨ ਸਿੰਘ ਸੰਧੂ , ਫ਼ਤਿਹ ਸੰਧੂ ਮਨੇਜਰ ਪ੍ਰਭਜੋਤ ਸਿੰਘ , ਨੰਬਰਦਾਰ ਚਾਨਣ ਸਿੰਘ , ਜੋਗਾ ਸਿੰਘ ਪਹੂਵਿੰਡ , ਸਰਵਨ ਸਿੰਘ ਲਿਖ਼ਾਰੀ ਆਦਿ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਸਥਾ ਅਤੇ ਸਿੱਖ ਸੰਗਤ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੁੜਗੱਜ ਨੂੰ ਸਨਮਾਨਿਤ ਕੀਤਾ।