ਖਮਾਣੋਂ ਨੇੜੇ ਸੜਕ ਹਾਦਸੇ ’ਚ ਪ੍ਰਸਿੱਧ ਖਿਡਾਰੀ ਦੀ ਮੌਤ/ ਟਰੈਕਟਰ ਨੇ ਮੋਟਰ ਸਾਈਕਲ ਨੂੰ ਮਾਰੀ ਟੱਕਰ/ ਸਾਥੀ ਗੰਭੀਰ ਜ਼ਖਮੀ, ਪੁਲਿਸ ਕਰ ਰਹੀ ਜਾਂਚ

0
1

 

ਖਮਾਣੋਂ ਨੇੜੇ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਨਾਮਵਰ ਬਾਲੀਬਾਲ ਖਿਡਾਰੀ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ। ਹਾਦਸਾ ਉਦੋਂ ਵਾਪਰਿਆ ਜਦੋਂ ਪਿੰਡ ਢੋਲੇਵਾਲ ਦੇ ਨੇੜੇ ਸਾਹਮਣੇਓ ਆ ਰਹੇ ਇੱਕ ਤੇਜ਼ ਰਫਤਾਰ ਟਰੈਕਟਰ ਨੇ ਮੋਟਰਸਾਈਕਲ ਤੇ ਜਾ ਰਹੇ ਬਾਲੀਬਾਲ ਖਿਡਾਰੀ ਜਸਵੀਰ ਸਿੰਘ ਜੱਸਾ ਤੇ ਉਸ ਦੇ ਦੋਸਤ ਨਵਨੀਤ ਸਿੰਘ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਸਵੀਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਨੂੰ ਗੰਭੀਰ ਹਾਲਤ ਕਾਰਨ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਖਿਡਾਰੀ ਜਸਵੀਰ ਸਿੰਘ ਆਪਣੇ ਦੋਸਤ ਨਵਨੀਤ ਸਿੰਘ ਨਾਲ ਮੋਟਰਸਾਈਕਲ ਤੇ ਆਪਣੀ ਰਿਸ਼ਤੇਦਾਰੀ ਖੇੜੀ ਨੌਧ ਸਿੰਘ ਦੇ ਨੇੜਲੇ ਪਿੰਡ ਜੱਲੋਵਾਲ ਤੋਂ ਵਾਪਸ ਆਪਣੇ ਪਿੰਡ ਮਨਸੂਰਪੁਰ ਨੂੰ ਆ ਰਿਹਾ ਸੀ। ਜਿਵੇਂ ਹੀ ਉਹ ਮੋਟਰਸਾਈਕਲ ਤੇ ਪਿੰਡ ਢੋਲੇਵਾਲ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਦੋਵਾਂ ਨੌਜਵਾਨਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ, ਹਾਦਸੇ  ਉਪਰੰਤ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਸਿੱਟੇ ਵਜੋਂ ਦੋਵਾਂ ਨੌਜਵਾਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ ‘ਚ ਵਾਲੀਬਾਲ ਖਿਡਾਰੀ ਜਸਬੀਰ ਸਿੰਘ ਜੱਸਾ ਦੀ ਮੌਤ ਹੋ ਗਈ ਅਤੇ ਉਸ ਦੇ ਦੋਸਤ ਨਵਨੀਤ ਸਿੰਘ ਨੂੰ ਗੰਭੀਰ ਹਾਲਾਤਾਂ ‘ਚ ਨਿੱਜੀ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਧਰ ਖੇੜੀ ਨੌਧ ਸਿੰਘ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਬਿਆਨਾਂ ਦੇ ਆਧਾਰ ਤੇ ਵੱਖ-ਵੱਖ ਧਰਾਂਵਾਂ ਹੇਠ ਮੁਕਦਮਾ ਦਰਜ ਕਰ ਕੇ ਟਰੈਕਟਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਜਸਵੀਰ ਸਿੰਘ ਜੱਸਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਬਲਜੀਤ ਸਿੰਘ ਪਹਿਲਾਂ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਜਿਨਾਂ ਦਾ ਇਲਾਜ ਦੀ ਜ਼ਿੰਮੇਵਾਰੀ ਜਸਬੀਰ ਸਿੰਘ ਜੱਸਾ ਸਿਰ ਸੀ ਪਰ ਇਸ ਅਚਾਨਕ ਵਾਪਰੇ ਹਾਦਸੇ ਕਾਰਨ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

LEAVE A REPLY

Please enter your comment!
Please enter your name here