ਪੰਜਾਬ ਮੋਗਾ ’ਚ ਸੜਕ ਹਾਦਸੇ ਦੌਰਾਨ ਇਕ ਮੌਤ, ਦੋ ਜ਼ਖਮੀ/ ਬੱਸ ਨੇ ਮੋਟਰ ਸਾਇਕਲ ਨੂੰ ਮਾਰੀ ਟੱਕਰ/ ਪਿਤਾ ਦੀ ਮੌਤ, ਪਤਨੀ ਤੇ ਪੁੱਤਰ ਜ਼ਖਮੀ By admin - April 7, 2026 0 1 Facebook Twitter Pinterest WhatsApp ਮੋਗਾ ਦੇ ਅੰਮ੍ਰਿਤਸਰ ਰੋਡ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੋਟਰ ਸਾਇਕਲ ਸਵਾਰ ਪਿਤਾ ਦੀ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਤੇ ਪੁੱਤਰ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਆਪਣੀ ਪਤਨੀ ਰੀਟਾ ਕੌਰ ਅਤੇ ਪੁੱਤਰ ਗੁਰਜੀਤ ਸਿੰਘ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਿੱਧਵਾਂ ਬੇਟ ਤੋਂ ਮੋਗਾ ਵੱਲ ਮਾਤਾ ਬੁਰਜ ਦੇ ਦਰਸ਼ਨਾਂ ਲਈ ਆ ਰਹੇ ਸੀ ਕਿ ਰਸਤੇ ਵਿਚ ਸਾਹਮਣੇ ਤੋਂ ਆ ਰਹੀ ਬੱਸ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨੇ ਸੜਕ ‘ਤੇ ਡਿੱਗ ਪਏ। ਹਾਦਸੇ ਵਿੱਚ ਜੋਗਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜੋਗਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਉਸਦੀ ਪਤਨੀ ਰੀਟਾ ਕੌਰ ਅਤੇ ਪੁੱਤਰ ਗੁਰਜੀਤ ਸਿੰਘ ਨੂੰ ਚੋਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦਰਦਨਾਕ ਹਾਦਸੇ ਦੀਆਂ ਤਸਵੀਰਾਂ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਹਨ, ਜੋ ਹਾਦਸੇ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹੈ।