ਫਰੀਦਕੋਟ ਮੰਡੀ ’ਚ ਕਣਕ ਦੀ ਆਮਦ ਸ਼ੁਰੂ/ ਨਮੀ ਹੋਣ ਕਾਰਨ ਪਹਿਲੀ ਢੇਰੀ ਦੀ ਨਹੀਂ ਹੋਈ ਬੋਲੀ/ ਖਰਾਬ ਮੌਸਮ ਦੇ ਚਲਦਿਆਂ ਵਾਢੀ ਦੇਰੀ ਦੀ ਸੰਭਾਵਨਾ

0
2

ਫਰੀਦਕੋਟ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪਹਿਲੀ ਢੇਰੀ ਲੈ ਕੇ ਪਹੁੰਚੇ ਕਿਸਾਨ ਦੀ ਫਸਲ ਗਿੱਲੀ ਹੋਣ ਕਾਰਨ ਉਸਦੀ ਬੋਲੀ ਨਹੀਂ ਲੱਗ ਸਕੀ। ਪ੍ਰਸ਼ਾਸਨ ਵੱਲੋਂ ਕਣਕ ਦੀ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਪਰ ਬਰਸਾਤ ਦੇ ਚਲਦਿਆਂ ਮੰਡੀਆਂ ਵਿਚ ਫਸਲ ਇਕ ਹਫਤਾ ਦੇਰੀ ਨਾਲ ਆਉਣ ਦੀ ਸੰਭਾਵਨਾ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਫਸਲ ਦੀ ਪਹਿਲੀ ਢੇਰੀ ਗਿੱਲੀ ਹੈ, ਜਿਸ ਨੂੰ ਸੁਕਾਉਣ ਤੋਂ ਬਾਅਦ ਬੋਲੀ ਕੀਤੀ ਜਾਵੇਗੀ।
ਇਸ ਮੌਕੇ ਗੱਲਬਾਤ ਕਰਦੇ ਹੋਏ ਆੜਤੀਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਖਰੀਦ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ, ਪਰ ਇਸ ਵਾਰ ਬਰਸਾਤ ਕਾਰਨ ਕਣਕ ਦੇ ਪੱਕਣ ਵਿੱਚ ਦੇਰੀ ਹੋ ਰਹੀ ਹੈ। ਅੱਜ ਆਈ ਫਸਲ ਵੀ ਕਾਫੀ ਗਿੱਲੀ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਫਸਲ ਸੁਕਾ ਕੇ ਹੀ ਮੰਡੀ ਵਿੱਚ ਲੈ ਕੇ ਆਉਣ, ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।
ਆੜਤੀ ਪਿਊਸ਼ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੰਡੀ ਵਿੱਚ ਨਵੇਂ ਸ਼ੈਡ ਵੀ ਬਣਾਏ ਗਏ ਹਨ, ਤਾਂ ਜੋ ਸੀਜ਼ਨ ਦੌਰਾਨ ਬਰਸਾਤ ਹੋਣ ਦੀ ਸੂਰਤ ਵਿੱਚ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਨੇ ਦੁਬਾਰਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲ ਸੁਕਾ ਕੇ ਹੀ ਮੰਡੀ ਵਿੱਚ ਲਿਆਉਣ, ਤਾਂ ਜੋ ਵਿਕਰੀ ਵਿੱਚ ਦੇਰੀ ਨਾ ਹੋਵੇ।

LEAVE A REPLY

Please enter your comment!
Please enter your name here